ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਨਾਲ ਆਹ ਚੀਜਾਂ ਤਾਂ ਹੋ ਜਾਓ ਸਾਵਧਾਨ



ਦਹੀਂ ਗੁਣਾਂ ਦਾ ਭੰਡਾਰ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਕੁਝ ਚੀਜ਼ਾਂ ਨਾਲ ਖਾਣ ਨਾਲ ਤੁਹਾਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ।



ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨਾਲ ਦਹੀ ਨਹੀਂ ਖਾਣਾ ਚਾਹੀਦਾ



ਦਹੀਂ ਅਤੇ ਚਾਹ ਦੋਵਾਂ ਦੇ ਉਲਟ ਪ੍ਰਭਾਵ ਹੁੰਦੇ ਹਨ, ਇਹ ਮਿਸ਼ਰਨ ਤੁਹਾਡੇ ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦਾ ਹੈ। ਇੰਨਾ ਹੀ ਨਹੀਂ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਪ੍ਰਭਾਵਿਤ ਹੁੰਦਾ ਹੈ



ਦਹੀਂ 'ਚ ਗੁੜ ਮਿਲਾ ਕੇ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਗੁੜ ਅਤੇ ਦਹੀਂ ਦਾ ਸੁਭਾਅ ਇੱਕ ਦੂਜੇ ਤੋਂ ਵੱਖਰਾ ਹੈ



ਦੁੱਧ ਨੂੰ ਕਦੇ ਵੀ ਦਹੀਂ ਮਿਲਾ ਕੇ ਨਹੀਂ ਪੀਣਾ ਚਾਹੀਦਾ। ਸਿਰਫ ਦਹੀ ਹੀ ਨਹੀਂ, ਦੁੱਧ ਦੇ ਨਾਲ ਕੋਈ ਵੀ ਫਰਮੈਂਟਿਡ ਉਤਪਾਦ ਨਹੀਂ ਖਾਣਾ ਚਾਹੀਦਾ



ਕੁਝ ਲੋਕ ਮੈਂਗੋ ਸ਼ੇਕ ਦੇ ਨਾਲ ਦਹੀਂ ਦੀ ਵਰਤੋਂ ਕਰਦੇ ਹਨ, ਇਸ ਨਾਲ ਸਰੀਰ 'ਚ ਬਦਹਜ਼ਮੀ, ਐਸੀਡਿਟੀ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ



ਤੁਹਾਨੂੰ ਕਦੇ ਵੀ ਪਿਆਜ਼ ਤੋਂ ਬਣੀ ਕਿਸੇ ਵੀ ਚੀਜ਼ ਦੇ ਨਾਲ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ



ਇਨ੍ਹਾਂ ਦੋਵਾਂ ਨੂੰ ਇਕੱਠੇ ਖਾਣ ਨਾਲ ਤੁਹਾਡੇ ਚਿਹਰੇ 'ਤੇ ਮੁਹਾਸੇ, ਚਮੜੀ 'ਤੇ ਜਲਣ ਅਤੇ ਐਲਰਜੀ ਦੀ ਸਮੱਸਿਆ ਵੀ ਹੋ ਸਕਦੀ ਹੈ