Bay Leaves Health Benefits: ਭਾਰਤੀ ਰਸੋਈ ਦੇ ਵਿੱਚ ਪਾਏ ਜਾਣ ਵਾਲੇ ਤੇਜ਼ ਪੱਤਾ ਜਿਸ ਦੀ ਵਰਤੋਂ ਆਯੁਰਵੇਦ ਦੇ ਵਿੱਚ ਵੀ ਕੀਤੀ ਜਾਂਦੀ ਹੈ। ਇਸ ਦੇ ਗੁਣਾਂ ਕਰਕੇ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਲਈ ਬਹੁਤ ਸਾਰੇ ਵਿਅੰਜਨਾਂ ਦੇ ਸੁਆਦ ਨੂੰ ਦੁਗਣਾ ਕਰਨ ਦੇ ਲਈ ਤੇਜ਼ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਇਹ ਨਾ ਸਿਰਫ ਪਕਵਾਨ ਜਾਂ ਭੋਜਨ ਦਾ ਸਵਾਦ ਨੂੰ ਵਧਾਉਂਦਾ ਹੈ, ਬਲਕਿ ਇਹ ਸਰੀਰ ਲਈ ਬਹੁਤ ਫਾਇਦੇਮੰਦ ਵੀ ਹੈ। ਇਸ ਦੇ ਪੱਤੇ ਕੁਝ ਹੱਦ ਤੱਕ ਯੂਕੇਲਿਪਟਸ ਦੇ ਪੱਤਿਆਂ ਵਰਗੇ ਦਿਖਾਈ ਦਿੰਦੇ ਹਨ। ਸਬਜ਼ੀ ਜਾਂ ਪੁਲਾਓ 'ਚ 2 ਤੋਂ 3 ਤੇਜ਼ ਪੱਤੇ ਪਾਉਣ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਇਹ ਮਸਾਲਾ ਦਾ ਹੀ ਇਕ ਹਿੱਸਾ ਹੈ ਅਤੇ ਬਸ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਪੇਟ, ਚਮੜੀ, ਲੀਵਰ ਅਤੇ ਕਿਡਨੀ ਲਈ ਬਹੁਤ ਫਾਇਦੇਮੰਦ ਹੈ। ਤੇਜ਼ ਪੱਤੇ ਵਿੱਚ ਟੈਨਿਨ, ਫਲੇਵੋਨਸ, ਫਲੇਵੋਨੋਇਡਜ਼, ਐਲਕਾਲਾਇਡਜ਼, ਯੂਜੇਨੋਲ, ਲਿਨਲੂਲ ਅਤੇ ਐਂਥੋਸਾਇਨਿਨ ਹੁੰਦੇ ਹਨ। ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ... ਡਾਇਬਿਟੀਜ਼ ਤੋਂ ਪੀੜਤ ਲੋਕਾਂ ਲਈ ਤੇਜ਼ ਪੱਤੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। NCBI (ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ) ਦੇ ਅਨੁਸਾਰ, ਤੇਜ਼ ਪੱਤੇ ਖਾਣ ਨਾਲ ਇਨਸੁਲਿਨ ਦੇ ਪੱਧਰ ਵਿੱਚ ਸੁਧਾਰ ਹੋ ਸਕਦਾ ਹੈ। ਇਸ ਨਾਲ ਵਿਅਕਤੀ ਦੇ ਖੂਨ 'ਚ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਰਿਸਰਚ ਮੁਤਾਬਕ ਟਾਈਪ-2 ਡਾਇਬਟੀਜ਼ ਦੇ ਮਰੀਜ਼ 30 ਦਿਨਾਂ ਤੱਕ ਤੇਜ਼ ਪੱਤੇ ਖਾਂਦੇ ਹਨ ਤਾਂ ਉਨ੍ਹਾਂ ਦੇ ਸੀਰਮ ਗਲੂਕੋਜ਼ 'ਚ 21 ਤੋਂ 26 ਫੀਸਦੀ ਦੀ ਕਮੀ ਦੇਖੀ ਜਾ ਸਕਦੀ ਹੈ। ਤੇਜ਼ ਪੱਤੇ ਖਾਣ ਨਾਲ ਖੰਘ, ਫਲੂ, ਬ੍ਰੌਨਕਾਈਟਸ, ਦਮਾ ਅਤੇ ਫਲੂ ਵਰਗੀਆਂ ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦੇ ਵਿੱਚ ਜਲਨ ਵਿਰੋਧੀ ਗੁਣ ਪਾਏ ਜਾਂਦੇ ਹਨ। ਇਹ ਸੋਜ ਨੂੰ ਘੱਟ ਕਰਨ ਵਿੱਚ ਵੀ ਬਹੁਤ ਮਦਦਗਾਰ ਹੈ। ਇਸ ਵਿੱਚ ਈਥਾਨੌਲ ਐਬਸਟਰੈਕਟ ਅਤੇ ਮਿਸ਼ਰਣ ਵੀ ਪਾਏ ਜਾਂਦੇ ਹਨ। ਤੇਜ਼ ਪੱਤੇ ਖਾਣ ਨਾਲ ਸਾਹ ਦੀਆਂ ਬਿਮਾਰੀਆਂ, ਸੋਜ ਅਤੇ ਹੋਰ ਕਈ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਮਿਲਦੀ ਹੈ। ਤੇਜ਼ ਪੱਤਾ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਫੰਗਲ ਇਨਫੈਕਸ਼ਨ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਪੇਟ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।