ਪੀਨਟ ਬਟਰ ਖਾਣ 'ਚ ਬਹੁਤ ਸਵਾਦ ਹੁੰਦਾ ਹੈ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਇਸ ਨੂੰ ਬਰੈੱਡ, ਸੈਂਡਵਿਚ ਜਾਂ ਬਿਸਕੁਟ ਆਦਿ ਨਾਲ ਖਾਧਾ ਜਾਂਦਾ ਹੈ ਆਓ ਜਾਣਦੇ ਹਾਂ ਇਸ ਨੂੰ ਘਰ 'ਚ ਬਣਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਮੂੰਗਫਲੀ ਨੂੰ ਬਿਨਾਂ ਤੇਲ ਦੇ ਸੁੱਕਾ ਭੁੰਨ ਲਓ ਜਦੋਂ ਮੂੰਗਫਲੀ ਚੰਗੀ ਤਰ੍ਹਾਂ ਭੁੰਨ ਜਾਵੇ ਤਾਂ ਉਨ੍ਹਾਂ ਦੇ ਛਿਲਕੇ ਕੱਢ ਲਓ ਹੁਣ ਮੂੰਗਫਲੀ, ਨਮਕ ਅਤੇ ਸ਼ਹਿਦ ਨੂੰ ਮਿਕਸਰ 'ਚ ਪੀਸ ਲਓ ਇਸ ਪੇਸਟ ਵਿੱਚ ਮੂੰਗਫਲੀ ਦਾ ਤੇਲ ਮਿਲਾਓ ਇਸ ਤਰ੍ਹਾਂ ਪੀਨਟ ਬਟਰ ਤਿਆਰ ਕੀਤਾ ਜਾਂਦਾ ਹੈ