ਆਓ ਜਾਣਦੇ ਹਾਂ ਘਰ ਦੇ ਵਿੱਚ ਕਿਵੇਂ ਸਵਾਦਿਸ਼ਟ Kaju Katli ਵਾਲੀ ਬਰਫੀ ਤਿਆਰ ਕਰ ਸਕਦੇ ਹੋ।

ਇਸ ਦਾ ਸਵਾਦ ਲਗਭਗ ਹਰ ਕੋਈ ਪਸੰਦ ਕਰਦਾ ਹੈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਵਰਤ ਦੇ ਦੌਰਾਨ ਵੀ ਖਾਇਆ ਜਾ ਸਕਦਾ ਹੈ।

ਕਾਜੂ ਕਤਲੀ ਬਣਾਉਣ ਲਈ ਸਮੱਗਰੀ- 250 ਗ੍ਰਾਮ ਕਾਜੂ, 150-200 ਗ੍ਰਾਮ ਖੰਡ

ਕਾਜੂ ਕਤਲੀ ਬਣਾਉਣ ਲਈ ਸਮੱਗਰੀ- 250 ਗ੍ਰਾਮ ਕਾਜੂ, 150-200 ਗ੍ਰਾਮ ਖੰਡ

250 ਗ੍ਰਾਮ ਕਾਜੂ ਲਓ ਅਤੇ ਉਨ੍ਹਾਂ ਨੂੰ ਗਰਮ ਪਾਣੀ 'ਚ ਭਿਓ ਲਓ। ਤਾਂ ਜੋ ਉਹ ਫੁੱਲ ਜਾਣ।

250 ਗ੍ਰਾਮ ਕਾਜੂ ਲਓ ਅਤੇ ਉਨ੍ਹਾਂ ਨੂੰ ਗਰਮ ਪਾਣੀ 'ਚ ਭਿਓ ਲਓ। ਤਾਂ ਜੋ ਉਹ ਫੁੱਲ ਜਾਣ।

ਕਾਜੂ ਨੂੰ ਲਗਭਗ 3-4 ਘੰਟੇ ਲਈ ਭਿਓਂ ਕੇ ਫੁੱਲਣ ਦਿਓ।

ਜਦੋਂ ਕਾਜੂ ਫੁੱਲ ਜਾਣ ਤਾਂ ਇਨ੍ਹਾਂ ਨੂੰ ਪਾਣੀ ਤੋਂ ਵੱਖ ਕਰ ਲਓ। ਫਿਰ ਇਨ੍ਹਾਂ ਨੂੰ ਬਿਨਾਂ ਪਾਣੀ ਦੇ ਪੀਸ ਲਓ।

ਜਦੋਂ ਇਹ ਦਰਦਰਾ ਹੋ ਜਾਵੇ ਤਾਂ ਇੱਕ ਤੋਂ ਦੋ ਚੱਮਚ ਪਾਣੀ ਪਾ ਕੇ ਹਿਲਾਓ। ਧਿਆਨ ਰੱਖੋ ਕਿ ਜ਼ਿਆਦਾ ਪਾਣੀ ਨਾ ਪਾਓ ਨਹੀਂ ਤਾਂ ਕਾਜੂ ਦਾ ਪੇਸਟ ਪਤਲਾ ਹੋ ਜਾਵੇਗਾ।

ਪਾਣੀ ਪਾ ਕੇ ਪੀਸਣ ਤੋਂ ਬਾਅਦ ਇਸ ਵਿਚ ਚੰਗੀ ਤਰ੍ਹਾਂ ਪੀਸੀ ਹੋਈ ਖੰਡ ਮਿਲਾ ਲਓ।

ਸਭ ਤੋਂ ਪਹਿਲਾਂ ਮਿਕਸਰ ਜਾਰ 'ਚ ਥੋੜ੍ਹੀ-ਥੋੜ੍ਹੀ ਖੰਡ ਪਾਓ ਅਤੇ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਨਾਲ ਪੇਸਟ ਗਿੱਲਾ ਹੋ ਜਾਵੇਗਾ। ਹੁਣ ਮਿਕਸਰ ਚਲਾ ਕੇ ਬਰੀਕ ਪੇਸਟ ਤਿਆਰ ਕਰੋ।

ਹੁਣ ਇਸ ਨੂੰ ਇੱਕ ਚੰਗੇ ਨਾਨ-ਸਟਿਕ ਪੈਨ ਵਿੱਚ ਪਲਟ ਲਓ। ਹਿਲਾਉਂਦੇ ਰਹੋ ਅਤੇ ਇਸ ਨੂੰ ਬਹੁਤ ਘੱਟ ਅੱਗ 'ਤੇ ਉਦੋਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਗਾੜ੍ਹਾ ਨਾ ਹੋ ਜਾਵੇ। ਇਸ ਕੰਮ ਵਿੱਚ ਲਗਭਗ 15-20 ਮਿੰਟ ਲੱਗਣਗੇ।



ਜਦੋਂ ਇਹ ਪੂਰੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਬਟਰ ਪੇਪਰ 'ਤੇ ਕੱਢ ਲਓ ਅਤੇ ਇਸ ਦੀ ਮਦਦ ਨਾਲ ਥੋੜ੍ਹਾ ਜਿਹਾ ਗੁੰਨ ਲਓ।



ਹੁਣ ਦੂਜੇ ਬਟਰ ਪੇਪਰ ਨੂੰ ਉੱਪਰ ਰੱਖੋ ਅਤੇ ਇਸ ਨੂੰ ਰੋਲਿੰਗ ਪਿੰਨ ਦੀ ਮਦਦ ਨਾਲ ਰੋਲ ਕਰੋ। ਅਤੇ ਲੋੜੀਂਦੇ ਆਕਾਰ ਵਿੱਚ ਕੱਟ ਲਓ। ਲਓ ਤਿਆਰ ਹੈ ਤੁਹਾਡੀ ਬਰਫੀ।