ਅਰੰਡੀ ਦੇ ਤੇਲ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਮੌਜੂਦ ਹੁੰਦੇ ਹਨ ਜੋ ਚਿਹਰੇ ਦੇ ਮੁਹਾਸੇ, ਦਾਗ-ਧੱਬੇ ਅਤੇ ਝੁਰੜੀਆਂ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।



ਅਰੰਡੀ ਦੇ ਤੇਲ ਅਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਚਿਹਰੇ ਉੱਤੇ ਲਗਾਓ। ਇਹ ਤੇਲ ਖੁਸ਼ਕ ਚਮੜੀ ਤੋਂ ਰਾਹਤ ਦੇਵੇਗਾ।



ਚਿਹਰੇ 'ਤੇ ਅਰੰਡੀ ਦਾ ਤੇਲ ਲਗਾਓ ਅਤੇ ਰਾਤ ਭਰ ਲੱਗਾ ਰਹਿਣ ਦਿਓ। ਸਵੇਰੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਹੀ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।



ਅਰੰਡੀ ਦੇ ਤੇਲ ਚਮੜੀ ਨੂੰ ਹਾਈਡਰੇਟ ਕਰਦਾ ਹੈ ਅਤੇ ਝੁਰੜੀਆਂ ਤੋਂ ਰਾਹਤ ਦਿੰਦਾ ਹੈ।



ਅਰੰਡੀ ਦੇ ਤੇਲ ਨਾਲ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਫਿਰ ਆਪਣੇ ਚਿਹਰੇ ਨੂੰ ਟਿਸ਼ੂ ਪੇਪਰ ਨਾਲ ਸਾਫ਼ ਕਰੋ, ਤੁਹਾਨੂੰ ਚਿਹਰੇ ਦੇ ਦਾਗ-ਧੱਬਿਆਂ ਤੋਂ ਰਾਹਤ ਮਿਲੇਗੀ।



ਜੇਕਰ ਤੁਸੀਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਇਸ ਤੇਲ ਨਾਲ ਅੱਖਾਂ ਦੇ ਹੇਠਾਂ ਮਾਲਿਸ਼ ਕਰੋ।



ਬੁੱਲ੍ਹਾਂ ਨੂੰ ਗੁਲਾਬੀ ਅਤੇ ਨਰਮ ਬਣਾਉਣ ਲਈ ਰੋਜ਼ਾਨਾ ਅਰੰਡੀ ਦੇ ਤੇਲ ਨਾਲ ਮਾਲਿਸ਼ ਕਰੋ।