ਦੇਸ਼ ਦੇ ਹਰ ਕੋਨੇ ਵਿੱਚ ਸਰਦੀ ਦਾ ਕਹਿਰ ਜਾਰੀ ਹੈ। ਇਸ ਮੌਸਮ 'ਚ ਕੁਝ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜਿਵੇਂ ਕਿ ਦਿਲ ਦੇ ਨਾਲ ਸੰਬੰਧਿਤ। ਸਰਦੀਆਂ ਵਿੱਚ ਨਹਾਉਣਾ ਵੀ ਇੱਕ ਭਾਰੀ ਕੰਮ ਹੈ। ਪਰ ਨਹਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਇਕ ਛੋਟੀ ਜਿਹੀ ਗਲਤੀ ਵੀ ਸਾਡੇ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਮੌਸਮ ਕੋਈ ਵੀ ਹੋਵੇ, ਨਹਾਉਣਾ ਚੰਗੀ ਆਦਤ ਹੈ। ਪਰ ਗਲਤ ਤਰੀਕੇ ਨਾਲ ਇਸ਼ਨਾਨ ਕਰਨਾ ਠੀਕ ਨਹੀਂ ਹੈ। ਸਰਦੀਆਂ 'ਚ ਨਹਾਉਣ ਲਈ ਸਭ ਤੋਂ ਪਹਿਲਾਂ ਪੈਰਾਂ 'ਤੇ ਪਾਣੀ ਪਾਉਣਾ ਪੈਂਦਾ ਹੈ ਕਿਉਂਕਿ ਪੈਰਾਂ 'ਤੇ ਪਾਣੀ ਡੋਲ੍ਹਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਹੁੰਦਾ ਹੈ। ਅਚਾਨਕ ਤੁਹਾਡੇ ਸਿਰ 'ਤੇ ਪਾਣੀ ਪਾਉਣ ਨਾਲ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਸਰਦੀਆਂ ਵਿੱਚ ਗਲਤ ਤਰੀਕੇ ਨਾਲ ਨਹਾਉਣ ਨਾਲ ਹਾਰਟ ਅਟੈਕ ਅਤੇ ਅਧਰੰਗ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਅਸਲ 'ਚ ਅਜਿਹਾ ਹੁੰਦਾ ਹੈ ਕਿ ਸਿਰ ਅਤੇ ਸਰੀਰ ਦੇ ਉਪਰਲੇ ਹਿੱਸੇ 'ਤੇ ਪਾਣੀ ਡਿੱਗਣ ਨਾਲ ਤੁਰੰਤ ਹੀ ਨਾੜੀਆਂ ਸੁੰਗੜਨ ਲੱਗਦੀਆਂ ਹਨ ਅਤੇ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਖੂਨ ਦੇ ਥੱਕੇ ਬਣ ਜਾਂਦੇ ਹਨ, ਤਾਂ ਤੁਰੰਤ ਦਿਲ ਦਾ ਦੌਰਾ ਪੈਂਦਾ ਹੈ। ਦਿਲ ਦੇ ਦੌਰੇ ਦੇ ਅਜਿਹੇ ਮਾਮਲੇ ਜ਼ਿਆਦਾਤਰ ਬਜ਼ੁਰਗਾਂ ਨੂੰ ਹੁੰਦੇ ਹਨ। ਸਿਰ 'ਤੇ ਸਿੱਧਾ ਪਾਣੀ ਪਾਉਣ ਨਾਲ ਵੀ ਅਧਰੰਗ ਹੁੰਦਾ ਹੈ, ਇਹ ਇਕ ਵਾਯੂ ਰੋਗ ਹੈ ਜਿਸ ਨਾਲ ਸਟ੍ਰੋਕ ਵੀ ਹੋ ਸਕਦਾ ਹੈ।