ਥਾਇਰਾਇਡ ਕੈਂਸਰ ਨੂੰ ਅਕਸਰ ਡਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਪਰ ਡਾਕਟਰੀ ਮਾਹਿਰਾਂ ਅਨੁਸਾਰ ਇਸ ਦਾ ਇਲਾਜ ਬਹੁਤ ਸਫਲ ਹੈ।

ਗਰਦਨ ਦੇ ਹੇਠਲੇ ਹਿੱਸੇ 'ਚ ਸਥਿਤ ਤਿਤਲੀ ਦੇ ਆਕਾਰ ਦੀ ਇਹ ਗ੍ਰੰਥੀ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਦੀ ਹੈ।

ਡਾਕਟਰਾਂ ਦੇ ਅਨੁਸਾਰ, ਥਾਇਰਾਇਡ ਕੈਂਸਰ ਇਕੋ ਜਿਹੀ ਬਿਮਾਰੀ ਨਹੀਂ ਹੈ ਸਗੋਂ ਇਸ ਦੀਆਂ ਪੰਜ ਵੱਖ-ਵੱਖ ਕਿਸਮਾਂ ਹੁੰਦੀਆਂ ਹਨ।

ਪੈਪਿਲਰੀ ਥਾਇਰਾਇਡ ਕੈਂਸਰ- ਇਹ ਸਭ ਤੋਂ ਆਮ ਕਿਸਮ ਹੈ ਅਤੇ ਅਕਸਰ ਘੱਟ ਉਮਰ ਦੇ ਲੋਕਾਂ 'ਚ ਪਾਈ ਜਾਂਦੀ ਹੈ।

ਇਹ ਬਹੁਤ ਹੌਲੀ ਗਤੀ ਨਾਲ ਵੱਧਦਾ ਹੈ ਅਤੇ ਸਰਜਰੀ ਜਾਂ ਰੇਡੀਓਐਕਟਿਵ ਆਇਓਡੀਨ ਥੈਰੇਪੀ ਨਾਲ 100% ਰਿਕਵਰੀ ਸੰਭਵ ਹੈ।

ਹਰਥਲ ਸੈੱਲ ਕੈਂਸਰ- ਇਹ ਇਕ ਦੁਰਲੱਭ ਅਤੇ ਥੋੜ੍ਹੀ ਹਮਲਾਵਰ ਕਿਸਮ ਹੈ, ਜੋ ਸਾਲਾਂ ਬਾਅਦ ਦੁਬਾਰਾ ਵਾਪਸ ਆ ਸਕਦੀ ਹੈ।

ਇਸ 'ਚ ਰੇਡੀਓਐਕਟਿਵ ਆਇਓਡੀਨ ਹਮੇਸ਼ਾ ਕੰਮ ਨਹੀਂ ਕਰਦੀ, ਇਸ ਲਈ ਮਰੀਜ਼ ਦੀ ਲੰਬੇ ਸਮੇਂ ਤੱਕ ਨਿਗਰਾਨੀ ਜ਼ਰੂਰੀ ਹੁੰਦੀ ਹੈ।

ਫੌਲੀਕਿਊਲਰ ਥਾਇਰਾਇਡ ਕੈਂਸਰ- ਇਹ 10-15% ਮਰੀਜ਼ਾਂ 'ਚ ਦੇਖਿਆ ਜਾਂਦਾ ਹੈ ਅਤੇ ਕਈ ਵਾਰ ਹੱਡੀਆਂ ਜਾਂ ਫੇਫੜਿਆਂ ਤੱਕ ਫੈਲ ਸਕਦਾ ਹੈ।

ਸਮੇਂ ਸਿਰ ਸਰਜਰੀ ਨਾਲ ਇਸ ਦੇ ਨਤੀਜੇ ਬਹੁਤ ਸਕਾਰਾਤਮਕ ਰਹਿੰਦੇ ਹਨ।

ਐਨਾਪਲਾਸਟਿਕ ਥਾਇਰਾਇਡ ਕੈਂਸਰ- ਇਹ ਸਭ ਤੋਂ ਘੱਟ ਪਾਇਆ ਜਾਂਦਾ ਹੈ ਪਰ ਸਭ ਤੋਂ ਖਤਰਨਾਕ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ।