ਹਰ ਕਿਸੇ ਲਈ ਚੰਗੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਅਸੀਂ ਪੂਰੀ ਨੀਂਦ ਨਹੀਂ ਲੈਂਦੇ, ਤਾਂ ਇਸ ਦੇ ਮਾੜੇ ਅਸਰ ਸਾਡੇ ਸਰੀਰ 'ਤੇ ਦਿਖਾਈ ਦਿੰਦੇ ਹਨ ਨੀਂਦ ਤੁਹਾਡੇ ਸਰੀਰ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਦੀ ਹੈ ਇਸ ਲਈ ਜੇਕਰ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਮਿਲਦੀ, ਤਾਂ ਤੁਸੀਂ ਥੱਕੇ ਅਤੇ ਚਿੜਚਿੜੇ ਮਹਿਸੂਸ ਕਰ ਸਕਦੇ ਹੋ ਅੱਜ ਕੱਲ੍ਹ ਸ਼ੂਗਰ ਦੀ ਸਮੱਸਿਆ ਤੇਜ਼ੀ ਨਾਲ ਫੈਲ ਰਹੀ ਹੈ, ਅਜਿਹੇ 'ਚ ਘੱਟ ਨੀਂਦ ਵੀ ਇਸ ਦਾ ਕਾਰਨ ਹੋ ਸਕਦੀ ਹੈ ਅਸਲ 'ਚ ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਚੀਨੀ ਯੁਕਤ ਅਤੇ ਜੰਕ ਫੂਡ ਖਾਣ ਦੀ ਇੱਛਾ ਵਧ ਜਾਂਦੀ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਪੂਰੀ ਨੀਂਦ ਨਾ ਲੈਣਾ ਤੁਹਾਡੇ ਦਿਲ 'ਤੇ ਤਣਾਅ ਪਾ ਸਕਦਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਤੇ ਸਮੇਂ ਦੇ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਖਤਰਾ ਵੱਧ ਸਕਦਾ ਹੈ ਮਜ਼ਬੂਤ ਇਮਿਊਨ ਸਿਸਟਮ ਲਈ ਨੀਂਦ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਮਿਲਦੀ, ਤਾਂ ਤੁਹਾਡਾ ਸਰੀਰ ਇਨਫੈਕਸ਼ਨ ਨਾਲ ਲੜਨ ਵਾਲੇ ਸੈੱਲ ਪੈਦਾ ਨਹੀਂ ਕਰਦਾ