ਅੱਜ ਦੇ ਸਮੇਂ ਵਿੱਚ ਮਾਪਿਆਂ ਲਈ ਬਹੁਤ ਵੱਡੀ ਦਿੱਕਤ ਹੈ ਆਪਣੇ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ। ਅਜਿਹੇ ਦੇ ਵਿੱਚ ਆਸਟ੍ਰੇਲੀਆ ਸਰਕਾਰ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਲਈ ਕੁਝ ਸਖ਼ਤ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ। Australia 'ਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਬੱਚਿਆਂ ਦੀ ਉਮਰ 14 ਤੋਂ 16 ਸਾਲ ਤੈਅ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਅੱਜਕੱਲ੍ਹ ਲਗਭਗ ਸਾਰੇ ਮਾਪੇ ਆਪਣੇ ਬੱਚਿਆਂ ਦੇ ਮੋਬਾਈਲ ਦੀ ਲਤ ਤੋਂ ਪ੍ਰੇਸ਼ਾਨ ਹਨ। ਬੱਚੇ ਮੋਬਾਈਲ ਫੋਨ ਦੇ ਇੰਨੇ ਆਦੀ ਹੋ ਗਏ ਹਨ ਕਿ ਕੁੱਝ ਬੱਚੇ ਤਾਂ ਬਿਨਾਂ ਦੇਖੇ ਖਾਣਾ ਵੀ ਨਹੀਂ ਖਾਂਦੇ। ਮੋਬਾਈਲ 'ਤੇ ਚਿਪਕਿਆ ਹੋਣ ਕਾਰਨ ਬੱਚੇ ਨਾ ਤਾਂ ਪੜ੍ਹਾਈ 'ਤੇ ਧਿਆਨ ਦੇ ਪਾਉਂਦੇ ਹਨ ਅਤੇ ਨਾ ਹੀ ਸਰੀਰਕ ਗਤੀਵਿਧੀਆਂ ਕਰ ਪਾਉਂਦੇ ਹਨ। ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਮਾਤਾ-ਪਿਤਾ ਨੂੰ ਆਪਣੇ ਵੱਲੋਂ ਕੁੱਝ ਖਾਸ ਕਦਮ ਚੁੱਕਣੇ ਚਾਹੀਦੇ ਹਨ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਨਾ ਦੇਣ। ਲੋੜ ਪੈਣ 'ਤੇ ਉਸ ਦੇ ਕੋਲ ਮੋਬਾਈਲ ਦੇਖ ਕੇ ਫਿਰ ਮੋਬਾਈਲ ਦੂਰ ਰੱਖ ਦਿਓ। ਬੱਚੇ ਨੂੰ ਮੋਬਾਈਲ ਦੇਖਣ ਤੋਂ ਰੋਕਣ ਲਈ ਮਾਪਿਆਂ ਨੂੰ ਖੁਦ ਮੋਬਾਈਲ ਤੋਂ ਦੂਰ ਰਹਿਣਾ ਪਵੇਗਾ। ਜੇਕਰ ਤੁਹਾਡਾ ਬੱਚਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾ ਰਿਹਾ ਹੈ ਤਾਂ ਉਸ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸੋ। ਸੋਸ਼ਲ ਮੀਡੀਆ 'ਤੇ ਬੱਚੇ ਨੂੰ ਟਰੈਕ ਕਰਦੇ ਰਹੋ। ਬੱਚੇ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਸ ਨੂੰ ਸਰੀਰਕ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰੋ। ਬਾਹਰ ਖੇਡਾਂ ਲਈ ਭੇਜੋ।