ਮਨੁੱਖੀ ਸਰੀਰ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ ਲਈ ਆਮ ਤੌਰ ’ਤੇ ਸੱਤ ਤੋਂ ਅੱਠ ਘੰਟਿਆਂ ਦੀ ਨੀਂਦ ਜ਼ਰੂਰੀ ਹੈ। ਪਰ ਭੱਜ-ਦੌੜ ਵਾਲੀ ਜ਼ਿੰਦਗੀ ਹੋਣ ਕਰਕੇ ਲੋਕਾਂ ਦੀ ਨੀਂਦ ਘੱਟ ਗਈ ਹੈ। ਕਈ ਲੋਕ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ।



ਜੇ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ, ਤਾਂ ਇਹ ਪੂਰੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।



ਇਕ ਖੋਜ ’ਚ ਸਾਹਮਣੇ ਆਇਆ ਹੈ ਕਿ ਜੇ ਤੁਸੀਂ ਰਾਤ ਨੂੰ ਇਕ ਘੰਟਾ ਘੱਟ ਸੌਂਦੇ ਹੋ ਤਾਂ ਕੰਮ ਦੌਰਾਨ ਧਿਆਨ ਕੇਂਦਰਿਤ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੰਬੇ ਸਮਾਂ ਇਹੀ ਹਾਲਾਤ ਬਣੇ ਰਹੇ ਤਾਂ ਮਾਨਸਿਕ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।



ਹੈਦਰਾਬਾਦ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਡਾ. ਸੁਧੀਰ ਕੁਮਾਰ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਲੋੜੀਂਦੀ ਨੀਂਦ ਨਹੀਂ ਮਿਲਦੀ ਹੈ ਤਾਂ ਇਸਦੇ ਕਾਰਨ ਉਨ੍ਹਾਂ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।



ਉਨ੍ਹਾਂ ਕਿਹਾ ਕਿ ਖ਼ਰਾਬ ਨੀਂਦ ਨਾਲ ਸਿਰਦਰਦ, ਚਿੰਤਾ ਤੇ ਤਣਾਅ ਦਾ ਖਤਰਾ ਵੀ ਵੱਧ ਜਾਂਦਾ ਹੈ। ਨੀਂਦ ਪੂਰੀ ਨਾ ਹੋਣ ਕਾਰਨ ਫੈਸਲਾ ਲੈਣ ’ਚ ਸਮੱਸਿਆ ਤੇ ਡਰਾਈਵਿੰਗ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਇਸਦੇ ਨਾਲ ਹੀ ਨੀਂਦ ’ਚ ਕਮੀ ਕਾਰਨ ਡਾਇਬਟੀਜ਼ ਦਾ ਖ਼ਤਰਾ, ਹਾਈਪਰਟੈਨਸ਼ਨ, ਮੋਟਾਪਾ, ਹਾਰਟ ਅਟੈਕ ਤੇ ਸਟ੍ਰੋਕ ਸਮੇਤ ਹੋਰਨਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਅੱਗੇ ਜਾ ਕੇ ਹੋ ਸਕਦੀਆਂ ਹਨ।



ਉਨ੍ਹਾਂ ਕਿਹਾ ਕਿ ਵੱਧ ਸੌਣਾ ਵੀ ਚੰਗਾ ਨਹੀਂ ਹੈ।



ਨੀਂਦ ਦੇ ਘੰਟੇ ਦੇ ਨਾਲ ਹੀ ਸੌਣ ਦਾ ਸ਼ਡਿਊਲ ਸਹੀ ਹੋਣਾ ਜ਼ਰੂਰੀ ਹੈ। ਇਸਦੀ ਮਦਦ ਨਾਲ ਇੰਸੂਲਿਨ ਪ੍ਰੋਤੀਰੋਧ ਸਮਰੱਥਾ ਨੂੰ ਘੱਟ ਕੀਤਾ ਜਾ ਸਕਦਾ ਹੈ।