ਹੁਣ ਤੱਕ ਤਿੰਨ ਦੇਸ਼ਾਂ ਵਿੱਚ ਕੁੱਲ 60 ਲੋਕ ਪੈਰਟ ਫੀਵਰ ਨਾਲ ਸੰਕਰਮਿਤ ਪਾਏ ਗਏ ਹਨ



WHO ਵੀ ਚਿੰਤਿਤ ਹੈ, ਉਨ੍ਹਾਂ ਨੇ ਵੀ ਇਸ ਬਿਮਾਰੀ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ



ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ, ਪੰਛੀਆਂ ਵਿੱਚ ਪਾਏ ਜਾਣ ਵਾਲੇ ਇੱਕ ਬੈਕਟੀਰੀਆ ਕਾਰਨ ਪੈਰਟ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ



ਇਸ ਬੈਕਟੀਰੀਆ ਨਾਲ ਸੰਕਰਮਿਤ ਪੰਛੀ ਦੇ ਕੱਟਣ ਜਾਂ ਸੰਪਰਕ ਕਰਨ ਨਾਲ ਇਹ ਬਿਮਾਰੀ ਵੱਧ ਰਹੀ ਹੈ



ਅਮਰੀਕੀ ਮੀਡੀਆ ਸੀਐਨਐਨ ਦੀ ਰਿਪੋਰਟ ਵਿੱਚ WHO ਦੇ ਹਵਾਲੇ ਨਾਲ ਇਹ ਕਿਹਾ ਗਿਆ ਹੈ, 'ਪੈਰਟ ਫੀਵਰ ਨੂੰ ਸਿਟਾਕੋਸਿਸ ਵੀ ਕਿਹਾ ਜਾਂਦਾ ਹੈ



ਜਾਣੋ ਪੈਰਟ ਫੀਵਰ ਦੇ ਲੱਛਣ



ਸੁੱਕੀ ਖੰਘ, ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀ ਦੇ ਦਰਦ, ਠੰਡਾ ਮਹਿਸੂਸ ਹੋਣਾ



ਇਨਫੈਕਟਿਡ ਪੰਛੀਆਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਇਹ ਬਿਮਾਰੀ ਹੋ ਸਕਦੀ ਹੈ



ਡਬਲਯੂਐਚਓ ਪੈਰਟ ਫੀਵਰ ਤੋਂ ਪ੍ਰਭਾਵਿਤ ਦੇਸ਼ਾਂ ਦੇ ਸਹਿਯੋਗ ਨਾਲ ਇਸ 'ਤੇ ਨਜ਼ਰ ਰੱਖ ਰਿਹਾ ਹੈ



ਇਸ ਦੇ ਨਾਲ ਹੀ ਪੰਛੀ ਪਾਲਕਾਂ ਅਤੇ ਪੰਛੀਆਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਸੁਚੇਤ ਕੀਤਾ ਗਿਆ ਹੈ



WHO ਦਾ ਕਹਿਣਾ ਹੈ ਕਿ ਜਿਹੜੇ ਲੋਕ ਪੰਛੀ ਪਾਲਦੇ ਹਨ, ਉਹ ਆਪਣੇ ਪੰਛੀਆਂ ਦੇ ਪਿੰਜਰੇ ਨੂੰ ਸਾਫ਼ ਰੱਖਣਾ ਅਤੇ ਨਜ਼ਰ ਵੀ ਰੱਖਣ