ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ।



ਇਸ ਲਈ ਇਹਨਾਂ ਦੀ ਦੇਖਭਾਲ ਕਰਨਾ ਅਤੇ ਸਾਫ਼-ਸਫਾਈ ਰੱਖਣਾ ਬਹੁਤ ਜਰੂਰੀ ਹੈ।



ਸਹੀ ਤਰੀਕੇ ਨਾਲ ਬਰੱਸ਼ ਨਾ ਕਰਨ ਨਾਲ ਦੰਦ ਖਰਾਬ ਹੋ ਜਾੰਦੇ ਹਨ



ਇਕ ਰਿਪੋਰਟ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦੰਦ ਖ਼ਰਾਬ ਹੋਣ ਦੀ ਸਮੱਸਿਆ ਜ਼ਿਆਦਾ ਹੋ ਰਹੀ ਹੈ।



ਦਿਨ ਵਿਚ ਦੋ ਵਾਰ ਬਰੱਸ਼ ਕਰਨ ਨਾਲ ਤੁਹਾਡੇ ਦੰਦ ਖਰਾਬ ਨਹੀਂ ਹੋਣਗੇ



ਅਤੇ ਤੁਹਾਡਾ ਇਮਿਊਨ ਸਿਸਟਮ ਵੀ ਸਹੀ ਤਰ੍ਹਾਂ ਕੰਮ ਕਰੇਗਾ।



ਦੰਦਾਂ ਨੂੰ ਸਾਫ਼ ਕਰਨ ਲਈ ਕਦੇ ਵੀ ਸਖ਼ਤ ਦੰਦੇ ਵਾਲੇ ਬਰੱਸ਼ ਦੀ ਵਰਤੋਂ ਨਾ ਕਰੋ। ਇਹ ਦੰਦਾਂ ਨੂੰ ਸਾਫ਼ ਕਰਨ ਦੀ ਜਗ੍ਹਾਂ ਨੁਕਸਾਨ ਪੁੰਹਚਾਉਂਦਾ ਹੈ।



ਲਾਪਰਵਾਹੀ ਨਾਲ ਬਰੱਸ਼ ਕਰਨ ਨਾਲ ਸਾਡੇ ਦੰਦਾਂ ਨੂੰ ਨੁਕਸਾਨ ਪੁੰਹਚਦਾ ਹੈ। ਇਸ ਲਈ ਸਾਨੂੰ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਬਰੱਸ਼ ਕਰਨਾ ਚਾਹੀਦਾ ਹੈ।



ਕੁਝ ਵੀ ਖਾਣ ਤੋਂ ਬਾਅਦ ਬਰੱਸ਼ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਸਾਡੇ ਦੰਦਾਂ ਨੂੰ ਕੋਈ ਨੁਕਸਾਨ ਨਾ ਪੁੰਹਚ ਸਕੇ।