ਸੇਬ ਅਜਿਹਾ ਫਲ ਹੈ ਜੋ ਕਿ ਸਾਨੂੰ ਹਰ ਮੌਸਮ ਵਿੱਚ ਮਿਲ ਜਾਂਦਾ ਹੈ



ਲਾਲ-ਲਾਲ ਰੰਗ ਦੇ ਸੋਹਣੇ ਸੇਬ ਹਰ ਕਿਸੇ ਦਾ ਦਿਲ ਮੋਂਹ ਲੈਂਦੇ ਹਨ



ਸੇਬ ਵਿੱਚ ਡਾਈਟਰੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ ਸੀ, ਬੀ6, ਵਿਟਾਮਿਨ ਈ, ਵਿਟਾਮਿਨ ਕੇ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ



ਸੇਬ ਖਾਂਦੇ ਸਮੇਂ ਅਸੀਂ ਅਕਸਰ ਗਲਤੀਆਂ ਕਰ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੇਬ ਖਾਣ ਦਾ ਸਹੀ ਤਰੀਕਾ ਕੀ ਹੈ?



ਜਿਨ੍ਹਾਂ ਲੋਕਾਂ ਨੂੰ ਗੈਸ ਅਤੇ ਬਦਹਜ਼ਮੀ ਯਾਨੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਖਾਲੀ ਪੇਟ ਸੇਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਸੇਬ ਨੂੰ ਖਾਣ ਤੋਂ 2 ਘੰਟੇ ਬਾਅਦ ਹੀ ਖਾਣਾ ਚਾਹੀਦਾ ਹੈ



ਕੁੱਝ ਲੋਕ ਡੇਅਰੀ ਉਤਪਾਦਾਂ ਦੇ ਨਾਲ ਸੇਬ ਖਾਂਦੇ ਹਨ, ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ



ਕਿਉਂਕਿ ਸੇਬ ਵਿੱਚ ਸਿਟਰਿਕ ਐਸਿਡ ਹੁੰਦਾ ਹੈ ਜੋ ਦੁੱਧ ਦੇ ਉਤਪਾਦਾਂ ਨਾਲ ਪ੍ਰਤੀਕ੍ਰਿਆ ਕਰ ਸਕਦਾ ਹੈ। ਜਿਸ ਕਾਰਨ ਇਸ ਨੂੰ ਪੱਚਣ 'ਚ ਦਿੱਕਤ ਆ ਸਕਦੀ ਹੈ



ਸੇਬ ਨੂੰ ਖਾਂਦੇ ਸਮੇਂ ਛਿੱਲ ਲੈਣਾ ਚਾਹੀਦਾ ਹੈ। ਕਿਉਂਕਿ ਤੁਸੀਂ ਇਸ ਵਿੱਚ ਮੌਜੂਦ ਵੈਕਸ ਜਾਂ ਕੈਮੀਕਲ ਤੋਂ ਬਚ ਸਕਦੇ ਹੋ



ਸੇਬ ਨੂੰ ਕੱਟਣ ਤੋਂ ਬਾਅਦ ਇਸ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ