ਮਨੁੱਖ ਲਈ ਲੋੜੀਂਦੀ ਚਰਬੀ ਤੇ ਪ੍ਰੋਟੀਨ ਦਾ ਮੂੰਗਫਲੀ ਉੱਤਮ ਸਰੋਤ ਹੈ।

ਮੂੰਗਫਲੀ ’ਚ ਪ੍ਰੋਟੀਨ ਦੀ ਮਾਤਰਾ ਮਾਸ ਨਾਲੋਂ 1.3 ਗੁਣਾਂ, ਆਂਡਿਆਂ ਨਾਲੋਂ ਕਰੀਬ 2.5 ਗੁਣਾਂ ਤੇ ਫਲਾਂ ਨਾਲੋਂ ਕਰੀਬ 8 ਗੁਣਾਂ ਹੁੰਦੀ ਹੈ। ਸੌ ਗ੍ਰਾਮ ਕੱਚੀ ਮੂੰਗਫਲੀ ’ਚ 1 ਲਿਟਰ ਦੁੱਧ ਜਿੰਨਾ ਪ੍ਰੋਟੀਨ ਹੁੰਦਾ ਹੈ।

ਮੂੰਗਫਲੀ ਵਿਚਲਾ ਫਾਸਫੋਰਸ ਤੱਤ ਹੱਡੀਆਂ ਨੂੰ ਤਾਕਤ ਦਿੰਦਾ ਹੈ ਤੇ ਸਰੀਰ ਦੀਆਂ ਕੌਸ਼ਿਕਾਵਾਂ ਦੇ ਵਾਧੇ ’ਚ ਮਦਦ ਕਰਦਾ ਹੈ, ਜਿਸ ਨਾਲ ਸਰੀਰਕ ਵਿਕਾਸ ਵਧੀਆ ਹੁੰਦਾ ਹੈ।



ਇਸ ਵਿਚਲਾ ਮੈਗਨੀਸ਼ੀਅਮ ਮਾਸਪੇਸ਼ੀਆਂ ਦੇ ਠੀਕ ਕੰਮ ਕਰਨ ਤੇ ਸਰੀਰ ਅੰਦਰ ਊਰਜਾ ਦੀ ਉਤਪਤੀ ਲਈ ਜ਼ਰੂਰੀ ਹੁੰਦਾ ਹੈ।



ਮੂੰਗਫਲੀ ’ਚ ਮੋਟਾ ਆਹਾਰ (ਰੇਸ਼ੇਦਾਰ ਅੰਸ਼ ਭਾਵ ਰਫੇਜ) ਤੇ ਚਿਕਨਾਈ ਵਧੀਆ ਮਾਤਰਾ ’ਚ ਹੋਣ ਕਾਰਨ ਇਹ ਕਬਜ਼ ਰੋਕਣ ਵਿਚ ਕਾਫ਼ੀ ਮਦਦਗਾਰ ਹੋ ਸਕਦੀ ਹੈ।

ਇਹ ਭੁੱਖ ਨੂੰ ਵੀ ਸ਼ਾਂਤ ਕਰਦੀ ਹੈ।

ਇਹ ਭੁੱਖ ਨੂੰ ਵੀ ਸ਼ਾਂਤ ਕਰਦੀ ਹੈ।

ਜੇ ਇਸ ਵਿਚਲੇ ਖਣਿਜਾਂ ਦੀ ਗੱਲ ਕਰੀਏ ਤਾਂ ਮੈਗਨੀਜ਼ ਸਭ ਤੋਂ ਵੱਧ ਹੁੰਦਾ ਹੈ। ਉਸ ਤੋਂ ਬਾਅਦ ਸੋਡੀਅਮ, ਫਿਰ ਮੈਗਨੀਸ਼ੀਅਮ, ਤਾਂਬਾ ਤੇ ਫਿਰ ਫਾਸਫੋਰਸ ਹੁੰਦਾ ਹੈ।



ਪਹਿਲਾਂ ਵਰਣਿਤ ਕੈਂਸਰਰੋਧੀ ਤੱਤਾਂ ਤੋਂ ਬਿਨਾਂ ਮੂੰਗਫਲੀ ਵਿਚ ਬੀਟਾ-ਸਿਸਟਰੌਲ ਵੀ ਹੁੰਦਾ ਹੈ, ਜੋ ਟਿਊਮਰਾਂ ਦਾ ਬਣਨਾ ਰੋਕ ਕੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵਿਰੁੱਧ ਕੰਮ ਕਰਦਾ ਹੈ।

ਮੂੰਗਫਲੀ ਵਿਚਲਾ ਵਿਟਾਮਿਨ ਬੀ-3 ਸਾਡੀ ਯਾਦਸ਼ਕਤੀ ਨੂੰ ਵਧਾਉਂਦਾ ਹੈ।



ਮੂੰਗਫਲੀ ’ਚ ਮੌਜੂਦ ਵਿਟਾਮਿਨ-ਸੀ ਕਾਰਨ ਸਰੀਰ ਵਿਚ ਕੌਲੇਜਨ ਨਾਮੀ ਯੋਗਿਕ ਬਣਨ ’ਚ ਮਦਦ ਮਿਲਦੀ ਹੈ, ਜੋ ਵਾਲਾਂ ਦੀ ਸਿਹਤ ਵਧੀਆ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ।

ਮੂੰਗਫਲੀ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ, ਪਾਚਨ ਸ਼ਕਤੀ ਵਧਾਉਂਦੀ ਹੈ ਤੇ ਸਰਦੀਆਂ ’ਚ ਸਾਨੂੰ ਠੰਢ ਤੋਂ ਵੀ ਬਚਾਉਂਦੀ ਹੈ।