ਮਟਰ ਸੁਆਦ ਅਤੇ ਪੋਸ਼ਟਿਕਤਾ ਨਾਲ ਭਰਪੂਰ ਹੁੰਦੀ ਹੈ, ਪਰ ਕੁਝ ਲੋਕਾਂ ਲਈ ਇਹ ਮੁਸੀਬਤ ਖੜ੍ਹੀ ਕਰ ਸਕਦੀ ਹੈ। ਜਿਨ੍ਹਾਂ ਨੂੰ ਗੈਸ, ਪੇਟ ਫੁੱਲਣਾ, ਯੂਰੀਕ ਐਸਿਡ, ਗਾਊਟ, ਕਿਡਨੀ ਦੀ ਸਮੱਸਿਆ ਜਾਂ ਸ਼ੁਗਰ ਹੈ, ਉਹਨਾਂ ਨੂੰ ਮਟਰ ਦਾ ਸੇਵਨ ਸੀਮਿਤ ਜਾ ਮੁਕੰਮਲ ਤੌਰ ‘ਤੇ ਤਿਆਗਣਾ ਚਾਹੀਦਾ ਹੈ।

ਮਟਰ ਵਿੱਚ ਪਿਉਰੀਨ ਹੁੰਦਾ ਹੈ, ਜੋ ਯੂਰੀਕ ਐਸਿਡ ਵਧਾਉਂਦਾ ਹੈ ਅਤੇ ਜੋੜਾਂ ਵਿੱਚ ਦਰਦ ਜਾਂ ਸੋਜ ਪੈਦਾ ਕਰ ਸਕਦਾ ਹੈ। ਵੱਧ ਫਾਈਬਰ ਕਾਰਨ ਕੁਝ ਲੋਕਾਂ ਨੂੰ ਪੇਟ ਦੀ ਤਕਲੀਫ਼, ਗੈਸ ਅਤੇ ਪਾਚਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ, ਜਿਨ੍ਹਾਂ ਨੂੰ ਇਹ ਸਮੱਸਿਆਵਾਂ ਪਹਿਲਾਂ ਤੋਂ ਹਨ, ਉਹ ਮਟਰ ਖਾਣ ਤੋਂ ਸਾਵਧਾਨ ਰਹਿਣ।

ਯੂਰੀਕ ਐਸਿਡ ਵਧਾ ਕੇ ਗਾਊਟ ਦਾ ਦਰਦ ਵਧਾ ਸਕਦੀ ਹੈ

ਪੇਟ ਫੁੱਲਣਾ ਅਤੇ ਜ਼ਿਆਦਾ ਗੈਸ ਬਣ ਸਕਦੀ ਹੈ।

ਕਮਜ਼ੋਰ ਪਾਚਣ ਵਾਲਿਆਂ ਨੂੰ ਅਜੀਰਨ ਦੀ ਤਕਲੀਫ਼ ਹੋ ਸਕਦੀ ਹੈ

ਕਿਡਨੀ ਦੀ ਸਮੱਸਿਆ ਵਾਲਿਆਂ ਲਈ ਨੁਕਸਾਨਦਾਇਕ

ਜੋੜਾਂ ਦਾ ਦਰਦ ਜਾਂ ਸੋਜ ਵਧ ਸਕਦੀ ਹੈ। ਸ਼ੁਗਰ ਵਾਲਿਆਂ ਵਿੱਚ ਬਲੱਡ ਸ਼ੂਗਰ ਪ੍ਰਭਾਵਿਤ ਕਰ ਸਕਦੀ ਹੈ

ਵੱਧ ਫਾਈਬਰ ਕਾਰਨ ਪੇਟ ਵਿੱਚ ਮਰੋੜ ਆ ਸਕਦੇ ਹਨ

ਕਈ ਲੋਕਾਂ ਵਿੱਚ ਐਲਰਜੀ ਜਾਂ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ

ਜੇ ਲਗਾਤਾਰ ਵੱਧ ਖਾਧੀ ਜਾਵੇ, ਤਾਂ ਪਾਚਣ ਤੰਤਰ ਕਮਜ਼ੋਰ ਹੋ ਸਕਦਾ ਹੈ

ਵੱਧ ਕੈਲੋਰੀ ਕਾਰਨ ਵਜ਼ਨ ਵਧਾ ਸਕਦਾ ਹੈ (ਜੇ ਤਲ ਕੇ ਮਟਰ ਦਾ ਸੇਵਨ ਕੀਤਾ ਜਾਏ)