ਇਹ ਲੋਕ ਭੁੱਲ ਕੇ ਵੀ ਜ਼ਿੰਦਗੀ 'ਚ ਨਾਂ ਕਰਨ ਲਸਣ ਦਾ ਸੇਵਨ, ਹੋ ਸਕਦਾ ਵੱਡਾ ਨੁਕਸਾਨ



ਲਸਣ ਭੋਜਨ ਦਾ ਸਵਾਦ ਵਧਾਉਣ ਅਤੇ ਸਿਹਤ ਨੂੰ ਬਿਹਤਰ ਬਣਾਉਣ ਲਈ ਫਾਇਦੇਮੰਦ ਹੁੰਦਾ ਹੈ।



ਲਸਣ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ ਜਿਵੇਂ ਲਸਣ ਦਾ ਅਚਾਰ, ਕੱਚਾ ਲਸਣ ਜਾਂ ਸਬਜ਼ੀ 'ਚ ਮਿਲਾ ਕੇ



ਲਸਣ ਵਿੱਚ ਮੈਂਗਨੀਜ਼, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨ, ਐਂਟੀ-ਫੰਗਲ, ਐਂਟੀ-ਵਾਇਰਲ ਅਤੇ ਐਂਟੀ-ਬਾਇਓਟਿਕ ਗੁਣ ਹੁੰਦੇ



ਲਸਣ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।



ਜੇ ਕਿਸੇ ਵਿਅਕਤੀ ਨੂੰ ਗੈਸ ਅਤੇ ਕਬਜ਼ ਵਰਗੀਆਂ ਪਾਚਨ ਸਮੱਸਿਆਵਾਂ ਹਨ ਤਾਂ ਉਸ ਨੂੰ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ।



ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਥੋੜ੍ਹੀ ਕਮਜ਼ੋਰ ਹੈ, ਉਨ੍ਹਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ



ਲਸਣ ਵਿੱਚ ਕੁਝ ਐਨਜ਼ਾਈਮ ਪਾਏ ਜਾਂਦੇ ਹਨ ਜੋ ਖਾਣ ਨਾਲ ਧੱਫੜ ਅਤੇ ਚਮੜੀ ਵਿੱਚ ਜਲਣ ਪੈਦਾ ਕਰ ਸਕਦੇ ਹਨ।



ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ



ਮਾਹਿਰਾਂ ਅਨੁਸਾਰ ਕੱਚਾ ਲਸਣ ਬਹੁਤ ਜ਼ਿਆਦਾ ਖਾਣ ਨਾਲ ਐਸਿਡ ਰਿਫਲਕਸ ਅਤੇ ਗੈਸ ਬਣ ਜਾਂਦੀ ਹੈ



ਕੱਚੇ ਲਸਣ 'ਚ ਮੌਜੂਦ ਐਂਟੀ-ਆਕਸੀਡੈਂਟਸ ਦੇ ਕਾਰਨ ਲੀਵਰ 'ਚ ਜ਼ਹਿਰੀਲੇ ਤੱਤ ਜਮ੍ਹਾ ਹੋ ਸਕਦੇ ਹਨ।