ਡਾਕਟਰ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਬੱਚੇ ਦੇ ਵਿਕਾਸ 'ਤੇ ਬੁਰਾ ਅਸਰ ਪਾ ਸਕਦੀ ਹੈ। ਇਸ ਲਈ ਗਰਭਅਵਸਥਾ ਦੌਰਾਨ ਤੁਹਾਨੂੰ ਪਲਾਸਟਿਕ ਨਾਲ ਬਣੀਆਂ ਚੀਜ਼ਾਂ ਤੋਂ ਦੂਰ ਰਹਿਣਾ ਪਵੇਗਾ, ਨਹੀਂ ਤਾਂ ਤੁਹਾਡਾ ਬੱਚਾ ‘ਪਲਾਸਟਿਕ ਬੇਬੀ’ ਹੋ ਸਕਦਾ ਹੈ।



‘ਪਲਾਸਟਿਕ ਬੇਬੀ’ ਕੋਈ ਰੋਬੋਟ ਜਾਂ ਬਣਾਵਟੀ ਬੱਚਾ ਨਹੀਂ ਹੁੰਦਾ। ਇਹ ਉਹ ਨਵਜਾਤ ਹੁੰਦਾ ਹੈ ਜਿਸ ਦੇ ਵਿਕਾਸ 'ਤੇ ਮਾਂ ਦੇ ਗਰਭ ਵਿੱਚ ਪਲਾਸਟਿਕ ਦੇ ਜ਼ਹਿਰੀਲੇ ਰਸਾਇਣਾਂ ਦਾ ਅਸਰ ਪੈਂਦਾ ਹੈ।

ਜੇਕਰ ਗਰਮ ਖਾਣਾ ਜਾਂ ਪਾਣੀ ਪਲਾਸਟਿਕ ਦੇ ਡੱਬੇ ਵਿੱਚ ਰੱਖਿਆ ਜਾਂਦਾ ਹੈ, ਤਾਂ ਉਸ ਵਿੱਚ ਮੌਜੂਦ ਨੁਕਸਾਨਦਾਇਕ ਰਸਾਇਣ ਖਾਣੇ ਵਿੱਚ ਘੁਲ ਸਕਦੇ ਹਨ। ਇਹ ਰਸਾਇਣ ਗਰਭ ਵਿੱਚ ਪਲ ਰਹੇ ਬੱਚੇ ਦੇ ਹਾਰਮੋਨਲ ਸੰਤੁਲਨ ਨੂੰ ਖਰਾਬ ਕਰ ਸਕਦੇ ਹਨ।

ਗਰਭਵਤੀ ਮਹਿਲਾਵਾਂ ਅਕਸਰ ਸੋਚਣ ਤੋਂ ਬਿਨਾਂ ਮਾਈਕ੍ਰੋਵੇਵ ਵਿੱਚ ਪਲਾਸਟਿਕ ਡੱਬੇ ਚ ਖਾਣਾ ਗਰਮ ਕਰ ਲੈਂਦੀਆਂ ਹਨ।



ਪਲਾਸਟਿਕ ਗਰਮ ਹੋਣ 'ਤੇ ਜ਼ਹਿਰੀਲੇ ਰਸਾਇਣ ਛੱਡ ਸਕਦਾ ਹੈ, ਜੋ ਬੱਚੇ ਦੀ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ।

ਜਿਹੜੇ ਖਾਦ ਪਦਾਰਥ ਪਲਾਸਟਿਕ ਪੈਕਿੰਗ ਵਿੱਚ ਮਿਲਦੇ ਹਨ, ਉਹ ਗਰਭ ਵਿੱਚ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ 'ਤੇ ਗੰਭੀਰ ਅਸਰ ਪਾ ਸਕਦੇ ਹਨ।



ਗਰਭਾਵਸਥਾ ਦੌਰਾਨ ਵਰਤੇ ਜਾਣ ਵਾਲੇ ਕੁਝ ਸੁੰਦਰਤਾ ਸਮੱਗਰੀ ਵਿੱਚ ਮਾਈਕ੍ਰੋਪਲਾਸਟਿਕ ਅਤੇ ਹਾਰਮੋਨ ਨੂੰ ਪ੍ਰਭਾਵਿਤ ਕਰਨ ਵਾਲੇ ਰਸਾਇਣ ਮੌਜੂਦ ਹੁੰਦੇ ਹਨ, ਜੋ ਮਾਂ ਅਤੇ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।

ਜਿਵੇਂ ਕਿ ਪਲਾਸਟਿਕ ਦੀ ਕਟੋਰੀ, ਥਾਲੀ, ਦੁੱਧ ਦੀ ਬੋਤਲ ਆਦਿ; ਇਹ ਰੁਟੀਨ ਵਿੱਚ ਵਰਤੇ ਜਾਂਦੇ ਹਨ, ਪਰ ਗਰਭਵਤੀ ਔਰਤਾਂ ਲਈ ਇਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।



ਸਟੀਲ, ਕਾਂਚ ਜਾਂ ਮਿੱਟੀ ਦੇ ਬਰਤਨ ਵਰਤੋਂ, ਪੈਕਡ ਖਾਣੇ ਤੋਂ ਬਚੋ, ਆਰਗੈਨਿਕ ਸਕਿਨ ਅਤੇ ਵਾਲਾਂ ਲਈ ਕੁਦਰਤੀ ਚੀਜ਼ਾਂ ਵਰਤੋ ਤੇ ਘਰ ਦਾ ਤਾਜ਼ਾ ਖਾਣਾ ਖਾਓ।