ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।



ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕੀ ਗਰਭ ਅਵਸਥਾ ਦੌਰਾਨ ਇਨ੍ਹਾਂ ਫਲਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੇ ਕਿਹੜੇ ਫਲ ਹਨ, ਜਿਨ੍ਹਾਂ ਨੂੰ ਗਰਭਅਵਸਥਾ ਦੌਰਾਨ ਨਹੀਂ ਖਾਣਾ ਚਾਹੀਦਾ ਹੈ



ਪਪੀਤਾ-ਪਪੀਤੇ ਵਿੱਚ ਲੇਟੈਕਸ ਹੁੰਦਾ ਹੈ ਜੋ ਸਮੇਂ ਤੋਂ ਪਹਿਲਾਂ ਸੰਕੁਚਨ ਪੈਦਾ ਕਰ ਸਕਦਾ ਹੈ। ਇਸ ਨਾਲ ਨਾ ਸਿਰਫ ਪੇਟ ਦਰਦ ਹੋ ਸਕਦਾ ਹੈ ਸਗੋਂ ਅਣਜੰਮੇ ਬੱਚੇ ਲਈ ਵੀ ਖਤਰਨਾਕ ਹੋ ਸਕਦਾ ਹੈ।



ਅਨਾਨਾਸ ਇੱਕ ਮਿੱਠਾ ਅਤੇ ਖੱਟਾ ਫਲ ਹੈ ਜਿਸਨੂੰ ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਖਾਣ ਦਾ ਮਨ ਕਰ ਸਕਦਾ ਹੈ ਪਰ ਇਸ ਫਲ ਨੂੰ ਉਨ੍ਹਾਂ ਤੋਂ ਦੂਰ ਰੱਖਣਾ ਚਾਹੀਦਾ ਹੈ।



ਗਰਭਵਤੀ ਔਰਤਾਂ ਨੂੰ ਆਮ ਤੌਰ 'ਤੇ ਅੰਗੂਰ ਨਹੀਂ ਖਾਣੇ ਚਾਹੀਦੇ ਹਨ, ਖਾਸ ਕਰਕੇ ਫਾਈਨਲ ਟ੍ਰਾਈਮੈਸਟਰ ਦੇ ਦੌਰਾਨ।



ਇਨ੍ਹਾਂ ਵਿੱਚ ਰੇਸਵੇਰਾਟ੍ਰੋਲ ਨਾਮਕ ਇੱਕ ਕੋਮਪੋਨੈਂਟ ਹੁੰਦਾ ਹੈ ਜਿਹੜਾ ਹਾਰਮੋਨਸ ਦੇ ਨਾਲ ਖਿਲਵਾੜ ਕਰ ਸਕਦਾ ਹੈ ਅਤੇ ਅਸੰਤੁਲਨ ਪੈਦਾ ਕਰ ਸਕਦਾ ਹੈ।



ਅੰਗੂਰ ਵਿੱਚ ਗਰਮੀ ਪੈਦਾ ਕਰਨ ਵਾਲੇ ਗੁਣ ਵੀ ਹੁੰਦੇ ਹਨ, ਜੋ ਮਾਂ ਅਤੇ ਬੱਚੇ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।



ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਫਰੋਜ਼ਨ ਫਰੂਟਸ ਨਹੀਂ ਖਾਣੇ ਚਾਹੀਦੇ ਹਨ।



ਡੱਬਾਬੰਦ ਫਲ ਤਾਜ਼ੇ ਨਹੀਂ ਹੁੰਦੇ ਹਨ ਜਿਸ ਕਰਕੇ ਇਹ ਬੱਚੇ ਅਤੇ ਮਾਂ ਦੋਹਾਂ ਦੀ ਸਿਹਤ ਦੇ ਲਈ ਸਹੀ ਨਹੀਂ ਹੁੰਦੇ ਹਨ