ਮੂਲੀ ਐਂਟੀਆਕਸੀਡੈਂਟਸ ਦੇ ਨਾਲ-ਨਾਲ ਵਿਟਾਮਿਨ ਸੀ, ਈ, ਏ ਅਤੇ ਬੀ 6, ਫਾਈਬਰ, ਜ਼ਿੰਕ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਮੈਂਗਨੀਜ ਨਾਲ ਭਰਪੂਰ ਹੁੰਦੀਆਂ ਹਨ। ਦੱਸ ਦਈਏ ਮੂਲੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਇਸਦੇ ਫਾਇਦੇ ਠੰਡ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਮੂਲੀ ਮਿਲਦੀ ਹੈ। ਮੂਲੀ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਇਸ ਲਈ ਮੂਲੀ ਦਾ ਸੇਵਨ ਸਰੀਰ ਲਈ ਲਾਹੇਵੰਦ ਹੁੰਦਾ ਹੈ। ਜੇਕਰ ਤੁਸੀਂ ਇਮਿਊਨਿਟੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ ਮੂਲੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਇਮਿਊਨ ਸਿਸਟਮ ਨੂੰ ਮਜਬੂਤ ਕਰਦੀ ਹੈ। ਇਸ ਦੇ ਸੇਵਨ ਨਾਲ ਜਲਦੀ ਬਿਮਾਰ ਹੋਣ ਦੇ ਜੋਖਮ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ । ਰੋਜ਼ਾਨਾ ਮੂਲੀ ਦਾ ਰਸ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ, ਜਿਸ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ। ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਮੂਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਲਾਭ ਮਿਲੇਗਾ। ਮੂਲੀ ਦਾ ਸੇਵਨ ਬਵਾਸੀਰ ਦੀ ਸਮੱਸਿਆ ਨੂੰ ਘਟਾਉਣ ਵਿਚ ਮਦਦ ਕਰਦਾ ਹੈ । ਇਸ ਦਾ ਸੇਵਨ ਪੀਲੀਆ ਨੂੰ ਠੀਕ ਕਰਨ 'ਚ ਮਦਦਗਾਰ ਸਾਬਿਤ ਹੁੰਦਾ ਹੈ।