ਬਰਸਾਤ ਦੇ ਮੌਸਮ 'ਚ ਕੰਨਾਂ ਦੀਆਂ ਬਿਮਾਰੀਆਂ ਬਹੁਤ ਆਮ ਹੁੰਦੀਆਂ ਹਨ। ਮੀਂਹ 'ਚ ਵਾਰ-ਵਾਰ ਗਿੱਲਾ ਹੋਣ ਤੇ ਕੰਨਾਂ 'ਚ ਪਾਣੀ ਆਉਣ ਨਾਲ ਸਮੱਸਿਆ ਵੱਧ ਜਾਂਦੀ ਹੈ। ਕੰਨਾਂ ਦੇ ਮਾਹਿਰ ਡਾਕਟਰ ਵੀ ਬਰਸਾਤ ਦੇ ਦਿਨਾਂ 'ਚ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਬਰਸਾਤ ਦੌਰਾਨ ਕੰਨਾਂ ਦਾ ਕਿਵੇਂ ਧਿਆਨ ਰੱਖੀਏ। ਜੇਕਰ ਤੁਹਾਨੂੰ ਚਿਪਚਿਪਾਪਨ ਲੱਗਣਾ, ਘੱਟ ਸੁਣਾਈ ਦੇਣਾ, ਦਰਦ ਹੋਣਾ, ਬਦਬੂਦਾਰ ਪਾਣੀ ਨਿਕਲਣਾ ਜਾਂ ਕੰਨਾਂ 'ਚ ਭਾਰੀਪਣ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਕੰਨਾਂ ਨੂੰ ਪਾਣੀ ਤੋਂ ਬਚਾਓ। ਨਹਾਉਂਦੇ ਸਮੇਂ ਕੰਨਾਂ 'ਚ ਰੂੰ ਪਾਓ। ਕੰਨ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਰੰਤ ਡਾਕਟਰ ਦੀ ਸਲਾਹ ਲਓ। ਬਰਸਾਤ ਦੇ ਮੌਸਮ 'ਚ ਕੰਨ 'ਚ ਫੰਗਸ ਲੱਗਣਾ ਬਹੁਤ ਹੀ ਆਮ ਬਿਮਾਰੀ ਹੈ। ਫੰਗਸ ਲੱਗਣ 'ਤੇ ਮਰੀਜ਼ ਨੂੰ ਚਾਰ ਤੋਂ ਪੰਜ ਦਿਨਾਂ ਦੀ ਦਵਾਈ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਕੰਨ ਸਾਫ਼ ਕੀਤੇ ਜਾਂਦੇ ਹਨ। ਇਸ ਨੂੰ ਓਟੋ ਮਾਈਕੋਸਿਸ ਕਹਿੰਦੇ ਹਨ। ਕਈ ਵਾਰ ਲੋਕ ਇਸ ਨੂੰ ਛੋਟੀ ਜਿਹੀ ਸਮੱਸਿਆ ਮੰਨ ਕੇ ਇਗਨੋਰ ਕਰਦੇ ਹਨ ਜਿਸ ਨਾਲ ਬਾਅਦ ਵਿਚ ਵੱਡੀ ਪਰੇਸ਼ਾਨੀ ਹੁੰਦੀ ਹੈ। ਬੋਲੇਪਣ ਦੀ ਸੰਭਾਵਨਾ ਵਧ ਜਾਂਦੀ ਹੈ। ਮੀਂਹ ਕਾਰਨ ਮੌਸਮ ਠੰਢਾ ਤੇ ਨਮੀ ਵਾਲਾ ਹੋ ਜਾਂਦਾ ਹੈ। ਠੰਡ ਤੇ ਨਮੀ ਕਾਰਨ ਕੰਨਾਂ ਦੀਆਂ ਬਿਮਾਰੀਆਂ ਦਾ ਵਧਣਾ ਸੁਭਾਵਿਕ ਹੈ। ਕੰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।