ਕਿਸ਼ਮਿਸ਼ ਜਾਂ ਦਾਖਾਂ ਦਾ ਪਾਣੀ ਪੂਰੇ ਔਸ਼ਧੀ ਗੁਣਾਂ ਨਾਲ ਭਰਿਆ ਹੋਇਆ ਮੰਨਿਆ ਜਾਂਦਾ ਹੈ।

ਕਿਸ਼ਮਿਸ਼ ਜਾਂ ਦਾਖਾਂ ਦਾ ਪਾਣੀ ਪੂਰੇ ਔਸ਼ਧੀ ਗੁਣਾਂ ਨਾਲ ਭਰਿਆ ਹੋਇਆ ਮੰਨਿਆ ਜਾਂਦਾ ਹੈ।

ਇਸ 'ਚ ਕੈਲਸ਼ੀਅਮ, ਫਾਈਬਰ, ਆਇਰਨ ਅਤੇ ਐਂਟੀਆਕਸੀਡੈਂਟਸ ਸਮੇਤ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ।



ਆਯੁਰਵੇਦ ਦੇ ਮੁਤਾਬਕ, ਕਿਸ਼ਮਿਸ਼ ਦਾ ਪਾਣੀ ਸਿਹਤ ਲਈ ਬਹੁਤ ਫਾਇਦਾਮੰਦ ਹੋ ਸਕਦਾ ਹੈ।



ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਕਿਸ਼ਮਿਸ਼ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ।

ਕਿਸ਼ਮਿਸ਼ ਦਾ ਪਾਣੀ ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਕਾਫੀ ਹੱਦ ਤੱਕ ਸੁਧਾਰ ਸਕਦਾ ਹੈ।

ਭਾਰ ਘਟਾਉਣ ਦੇ ਸਫਰ ਨੂੰ ਆਸਾਨ ਬਣਾਉਣ ਲਈ ਤੁਸੀਂ ਕਿਸ਼ਮਿਸ਼ ਦਾ ਪਾਣੀ ਪੀ ਸਕਦੇ ਹੋ।



ਇਹ ਪਾਣੀ ਸਰੀਰ ਵਿੱਚ ਜਮ੍ਹੀ ਵਾਧੂ ਚਰਬੀ ਨੂੰ ਬਰਨ ਕਰਨ 'ਚ ਮਦਦਗਾਰ ਹੋ ਸਕਦਾ ਹੈ। ਵਧੀਆ ਨਤੀਜੇ ਹਾਸਲ ਕਰਨ ਲਈ, ਸਵੇਰੇ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਣਾ ਸ਼ੁਰੂ ਕਰੋ।

ਕੈਲਸ਼ੀਅਮ ਨਾਲ ਭਰਪੂਰ ਕਿਸ਼ਮਿਸ਼ ਦਾ ਪਾਣੀ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।



ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕਿਸ਼ਮਿਸ਼ ਦੇ ਪਾਣੀ ਨੂੰ ਆਪਣੀ ਸਵੇਰ ਦੀ ਡਾਈਟ ਪਲਾਨ ਦਾ ਹਿੱਸਾ ਬਣਾਇਆ ਜਾ ਸਕਦਾ ਹੈ।



ਇਹ ਪਾਣੀ ਖੂਨ ਦੀ ਸਫਾਈ ਕਰਦਾ ਹੈ ਅਤੇ ਸਕਿਨ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ