ਸੋਸ਼ਲ ਮੀਡੀਆ 'ਤੇ ਜ਼ਿਆਦਾ ਵਿਸ਼ਵਾਸ ਕਰਨਾ ਸਿਹਤ ਨਾਲ ਹੋ ਸਕਦੈ ਖਿਲਵਾੜ ਸੋਸ਼ਲ ਮੀਡੀਆ 'ਤੇ ਸਕ੍ਰੋਲ ਕਰਦੇ ਸਮੇਂ ਤੁਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਹੋਣਗੀਆਂ, ਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਨੂੰ ਇਹ ਫਾਇਦਾ ਮਿਲੇਗਾ... ਸੋਸ਼ਲ ਮੀਡੀਆ 'ਤੇ ਮੌਜੂਦ ਹਰ ਗੱਲ ਸੱਚ ਨਹੀਂ ਹੁੰਦੀ, ਜੇਕਰ ਤੁਸੀਂ ਵੀ ਭੋਜਨ ਤੇ ਸਿਹਤ ਨਾਲ ਜੁੜੀਆਂ ਕੁਝ ਗੱਲਾਂ 'ਤੇ ਅੰਨ੍ਹੇਵਾਹ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਡੀਟੌਕਸ ਡਾਈਟ ਨਾਲ ਸੰਬੰਧਿਤ ਇੰਟਰਨੈੱਟ 'ਤੇ ਬਹੁਤ ਸਾਰੀਆਂ ਖੁਰਾਕਾਂ ਮਿਲਣਗੀਆਂ, ਸਰੀਰ ਦਾ ਆਪਣਾ ਡੀਟੌਕਸ ਸਿਸਟਮ ਹੁੰਦਾ ਹੈ, ਡੀਟੌਕਸ ਡਾਈਟ ਕਾਰਨ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਇਹ ਵੀ ਇੱਕ ਵੱਡਾ ਝੂਠ ਹੈ। ਅਕਸਰ ਲੋਕਾਂ ਨੂੰ ਇਹ ਗਲਤ ਧਾਰਨਾ ਹੁੰਦੀ ਹੈ ਕਿ ਗਲੂਟਨ ਫ੍ਰੀ ਡਾਈਟ ਹਰ ਕਿਸੇ ਲਈ ਸਿਹਤਮੰਦ ਹੁੰਦੀ ਹੈ ਸੋਸ਼ਲ ਮੀਡੀਆ 'ਤੇ ਕੁਝ ਭੋਜਨਾਂ ਨੂੰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਸੁਪਰਫੂਡ ਦੱਸਿਆ ਜਾਂਦਾ ਹੈ, ਪਰ ਸੱਚ ਇਹ ਹੈ ਕਿ ਕੋਈ ਵੀ ਭੋਜਨ ਤੁਹਾਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਨਹੀਂ ਕਰ ਸਕਦਾ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਚਰਬੀ ਰਹਿਤ ਭੋਜਨ ਹਰ ਕਿਸੇ ਲਈ ਸਿਹਤਮੰਦ ਅਤੇ ਜ਼ਰੂਰੀ ਹੈ, ਇਹ ਇੱਕ ਸਿਹਤਮੰਦ ਜੀਵਨ ਜਿਊਣ ਦਾ ਫਾਰਮੂਲਾ ਹੈ। ਕੱਚੀਆਂ ਸਬਜ਼ੀਆਂ ਬਿਨਾਂ ਸ਼ੱਕ ਸਿਹਤ ਲਈ ਚੰਗੀਆਂ ਹੋ ਸਕਦੀਆਂ ਹਨ, ਪਰ ਪਕਾਉਣ ਤੋਂ ਬਾਅਦ ਬਹੁਤ ਸਾਰੀਆਂ ਸਬਜ਼ੀਆਂ ਪਚਣ ਵਿੱਚ ਆਸਾਨ ਹੋ ਜਾਂਦੀਆਂ ਹਨ