RO ਵਾਲਾ ਪਾਣੀ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ!



ਪਿਛਲੇ ਕੁੱਝ ਸਾਲਾਂ ਤੋਂ RO ਪ੍ਰੋਸੈਸਡ ਵਾਲਾ ਪਾਣੀ ਪੀਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ



ਹਾਲ ਦੇ ਵਿੱਚ ਇੱਕ ਖੋਜ ਹੋਈ ਹੈ, ਜਿਸ ਵਿੱਚ RO ਵਾਲਾ ਪਾਣੀ ਪੀਣ ਵਾਲੇ ਲੋਕਾਂ ਦੇ ਸਰੀਰ ਦੇ ਵਿੱਚ ਇੱਕ ਖਾਸ ਕਿਸਮ ਵਾਲੇ ਵਿਟਾਮਿਨ ਦੀ ਕਮੀ ਪਾਈ ਗਈ ਹੈ



ਪਿਛਲੇ ਕੁੱਝ ਸਮੇਂ ਤੋਂ ਵਿਟਾਮਿਨ ਬੀ12 ਦੀ ਕਮੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਕੁਝ ਕਾਰਨ ਹਨ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ



ਇਹਨਾਂ ਵਿੱਚੋਂ ਇੱਕ ਵਿੱਚ RO ਪ੍ਰੋਸੈਸਡ ਪਾਣੀ ਵੀ ਸ਼ਾਮਲ ਹੈ। ਰਿਸਰਚ ਵਿੱਚ ਪਾਇਆ ਗਿਆ ਵਿੱਚ RO ਪ੍ਰੋਸੈਸਡ ਪਾਣੀ ਦੇ ਵਿੱਚ ਵਿਟਾਮਿਨ ਬੀ12 ਦੀ ਕਮੀ ਨਾਲ ਸਬੰਧਤ ਹੋਣ ਦੇ ਸਬੂਤ ਮਿਲੇ ਹਨ



ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਬੀ12 ਸਰੀਰ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਪੋਸ਼ਕ ਤੱਤ ਹੈ। ਇਸ ਦੀ ਕਮੀ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ



ਇਹ ਇਸ ਲਈ ਹੈ ਕਿਉਂਕਿ ਵਿਟਾਮਿਨ ਬੀ 12 ਲਾਲ ਖੂਨ ਦੇ ਸੈੱਲ ਬਣਾਉਣ ਅਤੇ nerve cells ਨੂੰ ਸਿਹਤਮੰਦ ਰੱਖਣ ਲਈ ਜ਼ਿੰਮੇਵਾਰ ਹੈ। ਇਹ ਡੀਐਨਏ ਬਣਾਉਣ ਵਰਗੇ ਬਹੁਤ ਮਹੱਤਵਪੂਰਨ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ



NCBI ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, RO ਪਾਣੀ ਪੀਣ ਵਾਲੇ ਲੋਕਾਂ ਵਿੱਚ ਵਿਟਾਮਿਨ B12 ਦੀ ਕਮੀ ਦਾ ਖ਼ਤਰਾ ਆਮ ਪਾਣੀ ਪੀਣ ਵਾਲਿਆਂ ਨਾਲੋਂ ਵੱਧ ਹੁੰਦਾ ਹੈ



Vitamin B12 ਦੀ ਕਮੀ ਕਾਰਨ ਅੰਗਾਂ ਨੂੰ ਆਕਸੀਜਨ ਸਪਲਾਈ ਕਰਨ ਵਾਲੇ ਖੂਨ ਦੇ ਸੈੱਲ ਘੱਟ ਹੋਣ ਲੱਗਦੇ ਹਨ, ਜਿਸ ਕਾਰਨ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ



ਜਿਸ ਕਾਰਨ ਵਿਅਕਤੀ ਨੂੰ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਸੁੰਨ ਹੋਣਾ, ਤੁਰਨ-ਫਿਰਨ ਵਿਚ ਦਿੱਕਤ, ਜੀਅ ਕੱਚਾ ਹੋਣਾ, ਭਾਰ ਘਟਣਾ, ਦਿਲ ਦੀ ਧੜਕਣ ਵਧਣਾ, ਚਿੜਚਿੜਾਪਨ, ਉਦਾਸੀ, ਉਲਝਣ, ਦਿਮਾਗੀ ਕਮਜ਼ੋਰੀ ਵਰਗੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ