ਭੁੰਨੇ ਹੋਏ ਛੋਲੇ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਆਇਰਨ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।



ਇਸ ਦੇ ਸੇਵਨ ਨਾਲ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਲਈ ਦਿਨ 'ਚ 50 ਤੋਂ 60 ਗ੍ਰਾਮ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ।



ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਭੁੰਨੇ ਹੋਏ ਛੋਲਿਆਂ ਨੂੰ ਡਾਈਟ ਦੇ ਵਿੱਚ ਸ਼ਾਮਿਲ ਕਰੋ।



ਭੁੰਨੇ ਹੋਏ ਛੋਲਿਆਂ ਵਿੱਚ ਪ੍ਰੋਟੀਨ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨੂੰ ਖਾਣ ਨਾਲ ਤੁਹਾਡਾ ਪੇਟ ਭਰਿਆ ਰਹੇਗਾ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗੇਗੀ। ਇਸ ਕਾਰਨ ਤੁਹਾਡੇ ਲਈ ਭਾਰ ਘਟਾਉਣਾ ਆਸਾਨ ਹੋ ਜਾਵੇਗਾ।



ਭੁੰਨੇ ਹੋਏ ਛੋਲਿਆਂ ਦੇ ਵਿੱਚ ਕੈਲਸ਼ੀਅਮ, ਫਾਸਫੇਟ ਅਤੇ ਮੈਗਨੀਸ਼ੀਅਮ ਵਰਗੇ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ​​ਰੱਖਣ ਵਿੱਚ ਮਦਦ ਕਰਦੇ ਹਨ।



ਭੁੰਨੇ ਹੋਏ ਛੋਲਿਆਂ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਸਮੇਂ ਤੋਂ ਪਹਿਲਾਂ ਬੁੱਢੇ ਹੋਣ ਵਾਲੀ ਪ੍ਰਕਿਰਿਆ ਨੂੰ ਰੋਕਣ ਵਿਚ ਮਦਦ ਕਰ ਸਕਦੇ ਹਨ ਅਤੇ ਫਾਈਨ ਲਾਈਨਾਂ ਅਤੇ ਝੁਰੜੀਆਂ ਨੂੰ ਘੱਟ ਕਰਦੇ ਹਨ।



ਭੁੰਨੇ ਹੋਏ ਛੋਲਿਆਂ ਵਿੱਚ ਮੌਜੂਦ ਪੋਟਾਸ਼ੀਅਮ, ਫਾਈਬਰ ਅਤੇ ਮੈਗਨੀਸ਼ੀਅਮ ਦੀ ਮਾਤਰਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਦੀ ਹੈ।



ਭੁੰਨੇ ਹੋਏ ਛੋਲਿਆਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਭੁੰਨੇ ਹੋਏ ਛੋਲੇ ਗਲੂਕੋਜ਼ ਨੂੰ ਸੋਖ ਲੈਂਦੇ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।



ਭੁੰਨੇ ਹੋਏ ਛੋਲਿਆਂ ਦਾ ਸੇਵਨ ਤੁਹਾਡੀ ਪਾਚਨ ਕਿਰਿਆ ਲਈ ਬਹੁਤ ਲਾਭਕਾਰੀ ਹੁੰਦਾ ਹੈ।



ਖਾਸ ਤੌਰ 'ਤੇ ਇਸ ਦਾ ਸੇਵਨ ਕਬਜ਼ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 1 ਮੁੱਠੀ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਨ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।