ਸਲਾਦ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਫਾਈਬਰ, ਪ੍ਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ।

ਅਜਿਹੇ ‘ਚ ਦੁਪਹਿਰ ਜਾਂ ਰਾਤ ਦੇ ਖਾਣੇ ਦੇ ਨਾਲ ਸਲਾਦ ਖਾਣ ਦਾ ਰੁਝਾਨ ਕਾਫੀ ਵਧ ਗਿਆ ਹੈ।



ਸਲਾਦ ਖਾਣ ਨੂੰ ਲੈ ਕੇ ਕਾਫੀ ਲੋਕ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ ਇਸ ਨੂੰ ਖਾਣੇ ਦੇ ਨਾਲ ਖਾਣਾ ਚਾਹੀਦਾ ਹੈ ਜਾਂ ਖਾਣੇ ਤੋਂ ਪਹਿਲਾਂ?



ਇਕ ਰਿਪੋਰਟ ਮੁਤਾਬਕ ਜੇਕਰ ਤੁਸੀਂ ਸਲਾਦ ਦਾ ਸੇਵਨ ਸਹੀ ਤਰ੍ਹਾਂ ਨਹੀਂ ਕਰਦੇ ਹੋ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ।

ਜੇਕਰ ਤੁਸੀਂ ਰੋਜ਼ ਸਲਾਦ ਅਤੇ ਭੋਜਨ ਇਕੱਠੇ ਖਾਂਦੇ ਹੋ ਤਾਂ ਇਸ ਦਾ ਤੁਹਾਡੇ ਪਾਚਨ ‘ਤੇ ਮਾੜਾ ਅਸਰ ਪੈਂਦਾ ਹੈ।

ਇਸ ਲਈ ਆਯੁਰਵੇਦ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਭੋਜਨ ਅਤੇ ਸਲਾਦ ਨੂੰ ਵੱਖ-ਵੱਖ ਸਮੇਂ ‘ਤੇ ਖਾਣਾ ਚਾਹੀਦਾ ਹੈ



ਤਾਂ ਜੋ ਤੁਹਾਡੇ ਸਰੀਰ ਦੀ ਪਾਚਨ ਕਿਰਿਆ ਠੀਕ ਰਹੇ ਅਤੇ ਸਲਾਦ ਵਿੱਚ ਕੱਟੀਆਂ ਗਈਆਂ ਸਬਜ਼ੀਆਂ ਨਾਲ ਤੁਹਾਡੀ ਸਿਹਤ ਨੂੰ ਵੀ ਲਾਭ ਮਿਲੇ।

ਜੇਕਰ ਤੁਸੀਂ ਖਾਣੇ ਦੇ ਨਾਲ ਸਲਾਦ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਸਟੀਮ ਕਰੋ ਅਤੇ ਭੋਜਨ ਦੇ ਨਾਲ ਖਾਓ।



ਜੇਕਰ ਤੁਹਾਡੇ ਕੋਲ ਸਟੀਮਿੰਗ ਦਾ ਵਿਕਲਪ ਨਹੀਂ ਹੈ, ਤਾਂ ਤੁਹਾਡੇ ਲਈ ਇਨ੍ਹਾਂ ਨੂੰ ਵੱਖਰੇ ਤੌਰ ‘ਤੇ ਖਾਣਾ ਬਿਹਤਰ ਹੋਵੇਗਾ।

ਇਸ ਤੋਂ ਇਲਾਵਾ ਡਾਕਟਰ ਨੇ ਇਹ ਵੀ ਦੱਸਿਆ ਕਿ ਪਾਚਨ ਤੰਤਰ ਨੂੰ ਸਲਾਦ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ

ਇਸ ਲਈ ਇਸ ਦਾ ਸੇਵਨ ਸਵੇਰੇ ਜਾਂ ਦੁਪਹਿਰ ਸਮੇਂ ਹੀ ਕਰਨਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਵਿੱਚ ਸੁਧਾਰ ਦਿਖਾਏਗਾ।