ਪ੍ਰੈਗਨੈਂਸੀ ਵਿੱਚ ਪਪੀਤਾ ਖਾਣ ਨਾਲ ਕੀ ਨੁਕਸਾਨ ਹੁੰਦਾ ਹੈ ਪ੍ਰੈਗਨੈਂਸੀ ਵਿੱਚ ਖਾਣ-ਪੀਣ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਦੌਰਾਨ ਔਰਤਾਂ ਨੂੰ ਖਾਣਪੀਣ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਆਓ ਜਾਣਦੇ ਹਾਂ ਪ੍ਰੈਗਨੈਂਸੀ ਵਿੱਚ ਪਪੀਤਾ ਖਾਣ ਨਾਲ ਕੀ ਨੁਕਸਾਨ ਹੁੰਦੇ ਹਨ ਪ੍ਰੈਗਨੈਂਸੀ ਦੇ ਦੌਰਾਨ ਕੱਚਾ ਪਪੀਤਾ ਖਾਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ ਕੱਚੇ ਪਪੀਤੇ ਵਿੱਚ ਪਪੇਨ ਅਤੇ ਲੇਟੇਕਸ ਨਾਮ ਦੇ ਐਂਜਾਈਮ ਹੁੰਦੇ ਹਨ ਜੋ ਗਰਭ ਵਿੱਚ ਸੰਕੁਚਨ ਪੈਦਾ ਕਰ ਸਕਦੇ ਹਨ ਅਤੇ ਗਰਭਪਾਤ ਦਾ ਖਤਰਾ ਵੱਧ ਸਕਦਾ ਹੈ ਇਸ ਕਰਕੇ ਪ੍ਰੈਗਨੈਂਸੀ ਦੇ ਦੌਰਾਨ ਕੱਚੇ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਪੱਕਿਆ ਹੋਇਆ ਪਪੀਤਾ ਖਾਂਦੇ ਹੋ ਤਾਂ ਸਿਹਤ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਅਤੇ ਵਿਟਾਮਿਨ ਪਾਏ ਜਾਂਦੇ ਹਨ