ਸਾਡੀਆਂ ਕੁੱਝ ਆਦਤਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਅਜਿਹੀ ਹੀ ਇੱਕ ਆਦਤ ਲੰਬੇ ਸਮੇਂ ਤੱਕ ਜੁਰਾਬਾਂ ਪਹਿਨਣਾ ਹੈ।



ਦਰਅਸਲ, ਸਕੂਲ ਜਾਣ ਤੋਂ ਲੈ ਕੇ ਦਫ਼ਤਰ ਵਿੱਚ ਕੰਮ ਕਰਨ ਤੱਕ ਕਈ ਲੋਕ ਕਈ ਘੰਟੇ ਜੁਰਾਬਾਂ ਪਹਿਨਦੇ ਹਨ। ਅਜਿਹਾ ਕਰਨਾ ਸਰੀਰ ਲਈ ਹਾਨੀਕਾਰਕ ਹੈ



ਗਰਮੀਆਂ ਦੇ ਮੌਸਮ ਵਿੱਚ ਲੰਬੇ ਸਮੇਂ ਤੱਕ ਜੁਰਾਬਾਂ ਪਹਿਨਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲੋ, ਨਹੀਂ ਤਾਂ ਤੁਹਾਨੂੰ ਕਈ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ



ਬਹੁਤ ਜ਼ਿਆਦਾ ਤੰਗ ਜੁਰਾਬਾਂ ਪਹਿਨਣ ਨਾਲ ਪੈਰਾਂ ਵਿੱਚ ਸੋਜ ਆ ਸਕਦੀ ਹੈ। ਇਸ ਨਾਲ ਪੈਰਾਂ ਵਿੱਚ ਖੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ।



ਜਿਸ ਕਾਰਨ ਵਿਅਕਤੀ ਨੂੰ ਬੇਚੈਨੀ ਅਤੇ ਜ਼ਿਆਦਾ ਗਰਮੀ ਮਹਿਸੂਸ ਹੋਣ ਲੱਗਦੀ ਹੈ



ਬਹੁਤ ਸਾਰੇ ਲੋਕ ਸਸਤੇ ਅਤੇ ਘਟੀਆ ਗੁਣਵੱਤਾ ਵਾਲੀਆਂ ਜੁਰਾਬਾਂ ਪਹਿਨਦੇ ਹਨ। ਇਸ ਕਾਰਨ ਪੈਰਾਂ ਦੀ ਚਮੜੀ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ



ਜੇਕਰ ਤੁਸੀਂ ਗਰਮੀ ਦੇ ਮੌਸਮ 'ਚ ਲਗਾਤਾਰ ਜੁਰਾਬਾਂ ਪਾਉਂਦੇ ਹੋ ਤਾਂ ਤੁਹਾਡੇ ਪੈਰਾਂ 'ਚ ਪਸੀਨਾ ਆਉਣ ਲੱਗਦਾ ਹੈ



ਨਮੀ ਵਿੱਚ ਵਾਧਾ ਫੰਗਲ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ



ਜਿਸ ਕਾਰਨ ਪੈਰਾਂ ਦੀ ਚਮੜੀ ਪੂਰੀ ਤਰ੍ਹਾਂ ਖਰਾਬ ਹੋ ਸਕਦੀ ਹੈ



ਜੇਕਰ ਲੰਬੇ ਸਮੇਂ ਤੱਕ ਜੁਰਾਬਾਂ ਪਹਿਨਣ ਨਾਲ ਪਸੀਨਾ ਪੂਰੀ ਤਰ੍ਹਾਂ ਸੁੱਕਦਾ ਨਹੀਂ ਤਾਂ ਜੁਰਾਬਾਂ 'ਚ ਬੈਕਟੀਰੀਆ ਅਤੇ ਵਾਇਰਸ ਵਧ ਜਾਂਦੇ ਹਨ,



ਜਿਸ ਨਾਲ ਫੰਗਲ ਇਨਫੈਕਸ਼ਨ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ।