ਆਯੁਰਵੇਦ ਵਿੱਚ ਵੀ ਸੋਇਆ ਦੇ ਫਾਇਦੇ ਦੱਸੇ ਗਏ ਹਨ। ਕੈਲਸ਼ੀਅਮ ਨਾਲ ਭਰਪੂਰ ਸੋਇਆ ਨਾ ਸਿਰਫ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਰਾਹਤ ਦਿਵਾਉਂਦਾ ਹੈ। ਜਾਣੋ ਸੋਇਆ ਦੁੱਧ ਦੇ ਫਾਇਦੇ ਸੋਇਆ ਦੁੱਧ ਵਿੱਚ ਆਈਸੋਫਲਾਵੋਨਸ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਹਾਈਪੋਕੋਲੇਸਟ੍ਰੋਲੇਮਿਕ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਦੋਵੇਂ ਗੁਣ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਲਾਭਦਾਇਕ ਹੋ ਸਕਦੇ ਹਨ ਜੋ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਸੋਇਆ 'ਚ ਪਾਇਆ ਜਾਣ ਵਾਲਾ ਆਇਸੋਫਲਾਵੋਨ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਦਾ ਹੈ। ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਮੇਂ-ਸਮੇਂ 'ਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਸੋਇਆ ਦੁੱਧ ਦਾ ਸੇਵਨ ਕਰੋ। ਜੇਕਰ ਤੁਸੀਂ ਵੀ ਵਧੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਸੋਇਆ ਮਿਲਕ ਸ਼ਾਮਿਲ ਕਰ ਸਕਦੇ ਹੋ। ਇਸ 'ਚ ਕੈਲਸ਼ੀਅਮ, ਫੈਟੀ ਐਸਿਡ, ਇਨੋਸਿਟੋਲ ਵਰਗੇ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ। ਸੋਇਆ ਦੁੱਧ ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਖੂਨ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।