ਦੇਰ ਤੱਕ ਜਾਗਣ ਦੀ ਆਦਤ ਸਰੀਰ ਦੀ ਕੁਦਰਤੀ ਘੜੀ (ਬਾਇਲੌਜਿਕਲ ਕਲਾਕ) ਨੂੰ ਬਿਗਾੜ ਦਿੰਦੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਨੀਂਦ ਦੀ ਘਾਟ ਨਾਲ ਸਰੀਰ ਅਤੇ ਦਿਮਾਗ ਨੂੰ ਪੂਰਾ ਆਰਾਮ ਨਹੀਂ ਮਿਲਦਾ, ਜਿਸ ਕਰਕੇ ਥਕਾਵਟ, ਚਿੜਚਿੜਾਹਟ ਅਤੇ ਧਿਆਨ ਦੀ ਕਮੀ ਹੋ ਜਾਂਦੀ ਹੈ। ਲੰਮੇ ਸਮੇਂ ਤੱਕ ਦੇਰ ਨਾਲ ਸੋਣ ਕਾਰਨ ਹਾਰਮੋਨਲ ਅਸੰਤੁਲਨ, ਵਜ਼ਨ ਵਧਣਾ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਸਕਦਾ ਹੈ।

ਇਮਿਊਨ ਸਿਸਟਮ ਕਮਜ਼ੋਰ ਹੋਣਾ: ਨੀਂਦ ਦੀ ਕਮੀ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ, ਇਨਫੈਕਸ਼ਨ ਦਾ ਖਤਰਾ ਵਧਦਾ ਹੈ।

ਭਾਰ ਵਧਣਾ: ਭੁੱਖ ਵਧਾਉਣ ਵਾਲੇ ਹਾਰਮੋਨ (ਘ੍ਰੇਲਿਨ) ਵਧ ਜਾਂਦੇ ਹਨ ਅਤੇ ਭਾਰ ਘਟਾਉਣ ਵਾਲੇ ਹਾਰਮੋਨ (ਲੈਪਟਿਨ) ਘਟ ਜਾਂਦੇ ਹਨ, ਮੋਟਾਪੇ ਦਾ ਖਤਰਾ ਵਧਦਾ ਹੈ।

ਟਾਈਪ-2 ਡਾਇਬਟੀਜ਼ ਦਾ ਖਤਰਾ: ਇਨਸੁਲਿਨ ਪ੍ਰਤੀਰੋਧ ਵਧਣ ਨਾਲ ਬਲੱਡ ਸ਼ੂਗਰ ਨਿਯੰਤਰਣ ਵਿਗੜ ਜਾਂਦਾ ਹੈ।

ਦਿਲ ਦੀਆਂ ਬੀਮਾਰੀਆਂ: ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਵਧਣ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ।

ਮਾਨਸਿਕ ਸਿਹਤ ’ਤੇ ਅਸਰ: ਡਿਪ੍ਰੈਸ਼ਨ, ਐਂਗਜ਼ਾਈਟੀ ਅਤੇ ਚਿੜਚਿੜਾਪਣ ਵਧਦਾ ਹੈ।

ਦਿਮਾਗੀ ਕਾਰਜ ਪ੍ਰਭਾਵਿਤ: ਯਾਦਦਾਸ਼ਤ, ਧਿਆਨ ਅਤੇ ਫੈਸਲਾ ਲੈਣ ਦੀ ਸ਼ਕਤੀ ਘਟ ਜਾਂਦੀ ਹੈ।

ਤਵਚਾ ਦੀ ਸਮੱਸਿਆ: ਚਮੜੀ ਸੁੱਕੀ, ਝੁਰੜੀਆਂ ਅਤੇ ਮੁਹਾਂਸੇ ਵਧ ਜਾਂਦੇ ਹਨ ਕਿਉਂਕਿ ਸਰੀਰ ਦੀ ਮੁਰੰਮਤ ਨਹੀਂ ਹੁੰਦੀ।

ਹਾਰਮੋਨਲ ਅਸੰਤੁਲਨ: ਮਹਿਲਾਵਾਂ ਵਿੱਚ ਮਾਹਵਾਰੀ ਅਨਿਯਮਿਤ ਹੋ ਸਕਦੀ ਹੈ, ਪੁਰਸ਼ਾਂ ਵਿੱਚ ਟੈਸਟੋਸਟੀਰੋਨ ਘਟਦਾ ਹੈ।

ਦੁਰਘਟਨਾਵਾਂ ਦਾ ਖਤਰਾ: ਨੀਂਦ ਦੀ ਕਮੀ ਨਾਲ ਧਿਆਨ ਭਟਕਣ ਕਾਰਨ ਡਰਾਈਵਿੰਗ ਜਾਂ ਕੰਮ ਵਿੱਚ ਗਲਤੀਆਂ ਵਧ ਜਾਂਦੀਆਂ ਹਨ।

ਲੰਬੇ ਸਮੇਂ ਦੀਆਂ ਗੰਭੀਰ ਬੀਮਾਰੀਆਂ: ਕੈਂਸਰ, ਅਲਜ਼ਾਈਮਰ ਅਤੇ ਛੋਟੀ ਉਮਰ ਦਾ ਖਤਰਾ ਵਧ ਜਾਂਦਾ ਹੈ।