ਹਲਦੀ ਵਾਲਾ ਦੁੱਧ, ਜਿਸਨੂੰ ਆਮ ਤੌਰ ‘ਤੇ “ਗੋਲਡਨ ਮਿਲਕ” ਵੀ ਕਿਹਾ ਜਾਂਦਾ ਹੈ, ਸਦੀਆਂ ਤੋਂ ਦੇਸੀ ਨੁਸਖੇ ਵਜੋਂ ਵਰਤਿਆ ਜਾ ਰਿਹਾ ਹੈ।

ਹਲਦੀ 'ਚ ਮੌਜੂਦ ਕਰਕਿਊਮਿਨ ਅਤੇ ਦੁੱਧ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ। ਇਹ ਪੇਅ ਰਾਤ ਨੂੰ ਪੀਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ, ਰੋਗ ਪ੍ਰਤੀਰੋਧਕ ਤਾਕਤ ਵਧਦੀ ਹੈ ਅਤੇ ਸੂਜਨ ਘਟਾਉਣ ‘ਚ ਮਦਦ ਮਿਲਦੀ ਹੈ।

ਇਮਿਊਨਿਟੀ ਵਧਾਉਂਦਾ ਹੈ: ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣਾਂ ਕਾਰਨ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।

ਸੋਜ ਅਤੇ ਦਰਦ ਘਟਾਉਂਦਾ ਹੈ: ਕਰਕਿਊਮਿਨ ਗਠੀਆ, ਜੋੜਾਂ ਦੇ ਦਰਦ ਅਤੇ ਮਾਸਪੇਸ਼ੀਆਂ ਦੀ ਸੋਜ ਵਿੱਚ ਰਾਹਤ ਦਿੰਦਾ ਹੈ।

ਬਿਹਤਰ ਨੀਂਦ ਲਿਆਉਂਦਾ ਹੈ: ਦੁੱਧ ਵਿੱਚ ਟ੍ਰਿਪਟੋਫੈਨ ਅਤੇ ਹਲਦੀ ਦੇ ਗੁਣ ਨੀਂਦ ਨੂੰ ਡੂੰਘਾ ਅਤੇ ਆਰਾਮਦਾਇਕ ਬਣਾਉਂਦੇ ਹਨ।

ਪਾਚਨ ਤੰਤਰ ਮਜ਼ਬੂਤ ਕਰਦਾ ਹੈ: ਗੈਸ, ਬਦਹਜ਼ਮੀ ਅਤੇ ਪੇਟ ਦੀਆਂ ਸਮੱਸਿਆਵਾਂ ਵਿੱਚ ਆਰਾਮ ਮਿਲਦਾ ਹੈ।

ਸਰਦੀ-ਖੰਘ ਤੋਂ ਰਾਹਤ: ਗਲੇ ਦੀ ਖਰਾਸ਼, ਖੰਘ ਅਤੇ ਜ਼ੁਕਾਮ ਵਿੱਚ ਤੁਰੰਤ ਫਾਇਦਾ ਹੁੰਦਾ ਹੈ।

ਚਮੜੀ ਲਈ ਫਾਇਦੇਮੰਦ: ਐਂਟੀਆਕਸੀਡੈਂਟ ਗੁਣ ਮੁਹਾਂਸੇ, ਝੁਰੜੀਆਂ ਅਤੇ ਚਮੜੀ ਦੀ ਚਮਕ ਵਧਾਉਂਦੇ ਹਨ।

ਦਿਲ ਦੀ ਸਿਹਤ ਸੁਧਾਰਦਾ ਹੈ: ਕੋਲੈਸਟ੍ਰਾਲ ਘਟਾਉਂਦਾ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਦਾ ਹੈ।

ਦਿਮਾਗੀ ਸਿਹਤ ਲਈ ਚੰਗਾ: ਯਾਦਦਾਸ਼ਤ ਵਧਾਉਂਦਾ ਹੈ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ।

ਐਂਟੀਆਕਸੀਡੈਂਟ ਨਾਲ ਭਰਪੂਰ: ਸਰੀਰ ਵਿੱਚ ਫ੍ਰੀ ਰੈਡੀਕਲਜ਼ ਨੂੰ ਖਤਮ ਕਰਕੇ ਬੁਢਾਪਾ ਰੋਕਦਾ ਹੈ।