ਗਰਮੀਆਂ ਦੇ ਮੌਸਮ ਆਉਣ ਦੇ ਨਾਲ ਖਾਣਾ-ਪੀਣ ਦੀਆਂ ਚੀਜ਼ਾਂ ਖਰਾਬ ਹੋਣ ਦੀ ਚਿੰਤਾ ਵੀ ਵੱਧ ਜਾਂਦੀ ਹੈ।



ਕਈ ਵਾਰ ਖਾਣੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਲੋਕ ਇਸ ਨੂੰ ਫਰਿੱਜ ਵਿੱਚ ਰੱਖ ਦਿੰਦੇ ਹਨ ਪਰ ਕਈ ਵਾਰ ਫਰਿੱਜ ਵਿੱਚ ਰੱਖਣ ਤੋਂ ਬਾਅਦ ਖਾਣਾ ਜਾਂ ਹੋਰ ਖਾਦ ਪਦਾਰਥ ਹੋਰ ਵੀ ਤਰਨਾਕ ਹੋ ਸਕਦੇ ਹਨ। ਇਨ੍ਹਾਂ ਵਿੱਚ ਗੁੰਨਿਆ ਹੋਇਆ ਆਟਾ ਵੀ ਸ਼ਾਮਲ ਹੈ।

ਗੁੰਨਿਆ ਹੋਇਆ ਆਟਾ ਫਰਿੱਜ ਵਿੱਚ ਰੱਖਦੇ ਹੋ ਤਾਂ ਗਰਮੀਆਂ ਵਿੱਚ ਇਹ ਹੋਰ ਖ਼ਤਰਨਾਕ ਹੋ ਸਕਦਾ ਹੈ। ਇਸ ਲਈ ਡਾਕਟਰ ਗਰਮੀਆਂ ਵਿੱਚ ਤਾਜ਼ਾ ਖਾਣਾ ਖਾਣ ਦੀ ਸਲਾਹ ਦਿੰਦੇ ਹਨ

ਗਰਮੀ ਦੇ ਮੌਸਮ 'ਚ ਆਟਾ ਗੁੰਨ ਕੇ ਫਰਿੱਜ ਵਿੱਚ ਰੱਖਣਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਆਟੇ ਵਿੱਚ ਬੈਕਟੀਰੀਆ ਤੇ ਫੰਗਸ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।

ਜੇਕਰ ਤੁਸੀਂ ਆਟੇ ਨੂੰ ਫਰਿੱਜ ਵਿੱਚ ਸਟੋਰ ਕਰਕੇ ਰੱਖ ਦਿੰਦੇ ਹੋ ਤਾਂ ਇਸ ਵਿੱਚ ਬੈਕਟੀਰੀਆ ਤੇ ਫੰਗਸ ਹੋਣ ਦਾ ਸ਼ੱਕ ਬਣਿਆ ਰਹਿੰਦਾ ਹੈ।



ਇਸ ਆਟੇ ਵਿੱਚ ਬੈਕਟੀਰੀਆ ਤੇ ਫੰਗਸ ਜ਼ਿਆਦਾ ਹੋ ਸਕਦਾ ਹੈ, ਜਿਸ ਨਾਲ ਆਟਾ ਖਰਾਬ ਹੋ ਸਕਦਾ ਹੈ ਤੇ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਜੇ ਤੁਸੀਂ ਆਟਾ ਗੁੰਨ ਕੇ ਇਸ ਨੂੰ ਫਰਿੱਜ ਵਿਚ ਰੱਖ ਦਿੰਦੇ ਹੋ ਤਾਂ ਆਟਾ ਪਹਿਲਾਂ ਵਰਗਾ ਨਹੀਂ ਰਹਿੰਦਾ।



ਆਟਾ ਗੁੰਨ ਕੇ ਫਰਿੱਜ 'ਚ ਰੱਖਣ ਨਾਲ ਆਟੇ ਦੀ ਗੁਣਵੱਤਾ 'ਚ ਕਮੀ ਆ ਜਾਂਦੀ ਹੈ। ਜਿਸ ਨਾਲ ਆਟਾ ਸਖਤ ਤੇ ਕਠੋਰ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਆਟੇ ਨਾਲ ਬਣਨ ਵਾਲੀਆਂ ਰੋਟੀਆਂ ਵੀ ਸਖਤ ਤੇ ਬੇਸਵਾਦ ਹੋ ਜਾਂਦੀਆਂ ਹਨ।

ਜੇ ਤੁਸੀਂ ਲੰਬੇ ਸਮੇਂ ਤੱਕ ਆਟੇ ਨੂੰ ਗੁੰਨ ਕੇ ਫਰਿੱਜ ਵਿੱਚ ਰੱਖ ਦਿੰਦੇ ਹੋ ਤਾਂ ਇਸ ਵਿੱਚੋਂ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ।



ਜਿਸ ਨਾਲ ਆਟਾ ਤੁਹਾਡੇ ਸਿਹਤ ਲਈ ਘੱਟ ਪੋਸ਼ਕ ਹੋ ਸਕਦਾ ਹੈ।

ਜਿਸ ਨਾਲ ਆਟਾ ਤੁਹਾਡੇ ਸਿਹਤ ਲਈ ਘੱਟ ਪੋਸ਼ਕ ਹੋ ਸਕਦਾ ਹੈ।