ਉਮਰ ਵਧਣ ਨਾਲ ਸਰੀਰ ਵਿੱਚ ਕਈ ਸਮੱਸਿਆਵਾਂ ਆਉਂਦੀਆਂ ਹਨ। ਸਭ ਤੋਂ ਆਮ ਅਤੇ ਪਰੇਸ਼ਾਨ ਕਰਨ ਵਾਲਾ ਦਰਦ ਲੱਕ ਦਰਦ ਹੈ। ਇਹ ਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਨੂੰ ਹੋ ਸਕਦਾ ਹੈ।

ਆਧੁਨਿਕ ਲਾਈਫਸਟਾਈਲ ਕਾਰਨ ਨੌਜਵਾਨਾਂ ਵਿੱਚ ਵੀ ਇਹ ਤੇਜ਼ੀ ਨਾਲ ਵਧ ਰਿਹਾ ਹੈ। ਖਾਸ ਕਰਕੇ ਔਰਤਾਂ ਵਿੱਚ ਇਹ ਵੱਧਦਾ ਹੈ। ਹੇਠਾਂ ਦਿੱਤੇ ਕੁਝ ਘਰੇਲੂ ਉਪਾਅ ਨਾਲ ਤੁਸੀਂ ਸਿਰਫ਼ 1 ਹਫ਼ਤੇ ਵਿੱਚ ਲੱਕ ਦਰਦ ਤੋਂ ਰਾਹਤ ਪਾ ਸਕਦੇ ਹੋ।

ਸਰੀਰ ਦਾ ਵੱਧਦਾ ਭਾਰ – ਜਦੋਂ ਤੁਹਾਡਾ ਭਾਰ ਵੱਧ ਜਾਂਦਾ ਹੈ ਤਾਂ ਲੱਕ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਲੱਕ ਦਰਦ ਹੋ ਸਕਦਾ ਹੈ।

ਭਾਰੀ ਵਜ਼ਨ ਚੁੱਕਣਾ- ਸਰੀਰ ਦੀ ਸਮਰੱਥਾ ਤੋਂ ਵੱਧ ਭਾਰ ਚੁੱਕਣਾ ਦਰਦ ਦਾ ਕਾਰਨ ਬਣ ਸਕਦਾ ਹੈ।

ਭਾਰੀ ਵਜ਼ਨ ਚੁੱਕਣਾ- ਸਰੀਰ ਦੀ ਸਮਰੱਥਾ ਤੋਂ ਵੱਧ ਭਾਰ ਚੁੱਕਣਾ ਦਰਦ ਦਾ ਕਾਰਨ ਬਣ ਸਕਦਾ ਹੈ।

ਗਲਤ ਢੰਗ ਨਾਲ ਉਠਣਾ, ਬੈਠਣਾ ਜਾਂ ਝੁਕਣਾ- ਰੋਜ਼ ਦੇ ਕੰਮਾਂ 'ਚ ਸਰੀਰ ਦੀ ਸਹੀ ਪੋਜ਼ੀਸ਼ਨ ਨਾ ਹੋਣ ਨਾਲ ਲੱਕ ਖਿੱਚ ਜਾਂਦਾ ਹੈ।

ਗਲਤ ਪੋਜ਼ੀਸ਼ਨ 'ਚ ਸੌਂਣਾ- ਜੇਕਰ ਤੁਸੀਂ ਸੌਂਦੇ ਸਮੇਂ ਅਜਿਹੀ ਪੋਜ਼ੀਸ਼ਨ 'ਚ ਸੌਂਦੇ ਹੋ, ਜੋ ਤੁਹਾਡੇ ਲੱਕ ਲਈ ਸਹੀ ਨਹੀਂ ਹੈ ਤਾਂ ਇਸ ਨਾਲ ਲੱਕ ਦਰਦ ਹੋ ਸਕਦਾ ਹੈ।

ਮਾਸਪੇਸ਼ੀਆਂ 'ਚ ਖਿਚਾਅ- ਕਦੇ-ਕਦੇ ਅਚਾਨਕ ਕੋਈ ਕੰਮ ਕਰਦੇ ਸਮੇਂ ਮਾਸਪੇਸ਼ੀਆਂ ਖਿਚ ਜਾਂਦੀਆਂ ਹਨ, ਜੋ ਦਰਦ ਦਾ ਕਾਰਨ ਬਣਦੀਆਂ ਹਨ।

ਸਰ੍ਹੋਂ ਦਾ ਤੇਲ ਅਤੇ ਲੱਸਣ- 3 ਤੋਂ 5 ਚਮਚ ਤੇਲ 'ਚ 5 ਲੱਸਣ ਦੀਆਂ ਕਲੀਆਂ ਭੁੰਨ ਕੇ ਰਾਤ ਨੂੰ ਦਰਦ ਵਾਲੀ ਜਗ੍ਹਾ ‘ਤੇ ਮਾਲਿਸ਼ ਕਰੋ।

ਅਜਵਾਇਨ ਖਾਣਾ- ਅੱਧਾ ਚਮਚ ਅਜਵਾਇਨ ਤਵੇ ‘ਤੇ ਭੁੰਨ ਕੇ ਹੌਲੀ-ਹੌਲੀ ਚਬਾ ਕੇ ਕੋਸਾ ਪਾਣੀ ਨਾਲ ਪੀਓ।

ਗਰਮ ਪਾਣੀ ਨਾਲ ਸਿਕਾਈ- ਦਿਨ 'ਚ 2-3 ਵਾਰੀ ਗਰਮ ਪਾਣੀ ਨਾਲ ਸਿਕਾਈ ਕਰਨ ਨਾਲ ਮਾਸਪੇਸ਼ੀਆਂ ਰਿਲੈਕਸ ਹੁੰਦੀਆਂ ਹਨ।

ਗਰਮ ਲੂਣ ਨਾਲ ਸਿਕਾਈ- ਗਰਮ ਲੂਣ ਨੂੰ ਕਪੜੇ 'ਚ ਲਪੇਟ ਕੇ ਦਰਦ ਵਾਲੀ ਕਮਰ ‘ਤੇ ਰੱਖੋ।

ਗਰਮ ਅਤੇ ਠੰਡਾ ਸਿਕਾਈ - ਪਹਿਲਾਂ ਗਰਮ ਪਾਣੀ ਨਾਲ, ਫਿਰ ਬਰਫ ਨਾਲ ਸਿਕਾਈ ਕਰਨ ਨਾਲ ਦਰਦ ਅਤੇ ਸੋਜ ਦੋਵੇਂ ਘਟਦੇ ਹਨ।

ਜੇ ਦਰਦ ਵੱਧ ਜਾਵੇ ਜਾਂ ਲੰਬੇ ਸਮੇਂ ਰਹੇ, ਤਾਂ ਡਾਕਟਰ ਦੀ ਸਲਾਹ ਲੋ।

ਜੇ ਦਰਦ ਵੱਧ ਜਾਵੇ ਜਾਂ ਲੰਬੇ ਸਮੇਂ ਰਹੇ, ਤਾਂ ਡਾਕਟਰ ਦੀ ਸਲਾਹ ਲੋ।