ਜੋੜਾਂ ਦਾ ਦਰਦ ਇਨ੍ਹੀਂ ਦਿਨੀਂ ਹਰ ਉਮਰ ਦੇ ਵਿਅਕਤੀ ਨੂੰ ਹੋ ਰਿਹਾ ਹੈ। ਇਸ ਦਰਦ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਹੱਡੀਆਂ ਦੀ ਕਮਜ਼ੋਰੀ, ਗਠੀਆ ਆਦਿ।

ਜੇਕਰ ਇਸ ਦਰਦ ਨੇ ਤੁਹਾਨੂੰ ਪ੍ਰੇਸ਼ਾਨ ਕਰ ਦਿੱਤਾ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਨੂੰ ਦੂਰ ਕਰ ਸਕਦੇ ਹੋ।



ਸਰਦੀਆਂ ਦੀ ਧੁੱਪ ਸਿਹਤ ਲਈ ਵਧੀਆ ਹੁੰਦੀ ਹੈ। ਜਿਸ ਕਰਕੇ ਇਹ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।



15 ਮਿੰਟ ਦੀ ਸਾਧਾਰਨ ਧੁੱਪ ’ਚ ਟਹਿਲਣਾ ਜਾਂ ਸਿਰਫ ਸਵੇਰੇ ਸੂਰਜ ਦੀਆਂ ਕਿਰਨਾਂ ’ਚ ਸਰੀਰ ਨੂੰ ਸੇਕਣ ’ਤੇ ਵਿਟਾਮਿਨ ਡੀ ਦੀ ਜ਼ਰੂਰੀ ਮਾਤਰਾ ਮਿਲਦੀ ਹੈ।

ਜੈਤੂਨ ਦਾ ਤੇਲ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ’ਚ ਕਾਫੀ ਮਦਦ ਕਰ ਸਕਦਾ ਹੈ।

ਦਰਦ ਵਾਲੀ ਜਗ੍ਹਾ ’ਤੇ ਜੈਤੂਨ ਦੇ ਤੇਲ ਨਾਲ ਦਿਨ ’ਚ ਦੋ ਵਾਰ ਮਾਲਸ਼ ਕਰੋ।



ਜੋੜਾਂ ਦਾ ਦਰਦ ਹੋਣ ’ਤੇ ਲੱਸਣ ਦੇ ਤੇਲ ਨਾਲ ਮਾਲਸ਼ ਕਰ ਸਕਦੇ ਹੋ।

ਜੋੜਾਂ ਦਾ ਦਰਦ ਹੋਣ ’ਤੇ ਲੱਸਣ ਦੇ ਤੇਲ ਨਾਲ ਮਾਲਸ਼ ਕਰ ਸਕਦੇ ਹੋ।

ਇਸ ਲਈ ਲੱਸਣ ਦੀਆਂ 3-4 ਕਲੀਆਂ ਲਓ। ਇਨ੍ਹਾਂ ਨੂੰ ਸਰ੍ਹੋਂ ਦੇ ਤੇਲ ’ਚ 4-5 ਮਿੰਟ ਲਈ ਗਰਮ ਕਰੋ।



ਲੱਸਣ ਨੂੰ ਬ੍ਰਾਊਨ ਹੋਣ ਦਿਓ ਤੇ ਤੇਲ ਤਿਆਰ ਹੈ। ਤੁਸੀਂ ਇਸ ਤੇਲ ਨੂੰ ਜੋੜਾਂ ’ਤੇ ਲਗਾ ਸਕਦੇ ਹੋ।



ਹਲਕੇ ਗਰਮ ਪਾਣੀ ’ਚ ਅੱਧਾ ਕੱਪ ਦੇ ਕਰੀਬ ਸੇਂਧਾ ਲੂਣ ਪਾਓ ਤੇ ਫਿਰ ਇਸ ਪਾਣੀ ’ਚ 15 ਮਿੰਟ ਤਕ ਆਪਣੇ ਪੈਰ ਰੱਖੋ।



ਸੇਂਧਾ ਲੂਣ ’ਚ ਮੈਗਨੀਸ਼ੀਅਮ ਸਲਫੇਟ ਸਕਿਨ ਦੇ ਮਾਧਿਅਮ ਨਾਲ ਸਰੀਰ ਨੂੰ ਮਿਲਦਾ ਹੈ ਤੇ ਸੋਜ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।