ਰੈਡ ਵਾਈਨ ਦਾ ਨਾਮ ਸੁਣਦਿਆਂ ਹੀ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਸਿਹਤ ਦੇ ਲਈ ਠੀਕ ਨਹੀਂ ਹੈ ਜਦੋਂ ਗੱਲ ਰੈਡ ਵਾਈਨ ਦੀ ਹੋਵੇ ਤਾਂ ਆਪਣਾ ਖਿਆਲ ਥੋੜਾ ਜਿਹਾ ਬਦਲ ਲੈਣਾ ਸਹੀ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਗਾੜ੍ਹੇ ਰੰਗ ਦੇ ਅੰਗੂਰ ਦੀ ਵਰਤੋਂ ਕਰਕੇ ਰੈਡ ਵਾਈਨ ਬਣਾਈ ਜਾਂਦੀ ਹੈ ਅਜਿਹੇ ਅੰਗੂਰਾਂ ਨੂੰ ਫਰਮੇਂਟ ਕਰਕੇ ਰੈਡ ਵਾਈਨ ਤਿਆਰ ਕੀਤੀ ਜਾਂਦੀ ਹੈ ਰੈਡ ਵਾਈਨ ਵਿੱਚ ਭਰਪੂਰ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਇਸ ਤੋਂ ਇਲਾਵਾ ਰੈਡ ਵਾਈਨ ਵਿੱਚ ਪ੍ਰੋਇਥੋਸਾਇਨਿਡਿਨ, ਰੇਸਵੇਰਾਟ੍ਰੋਲ ਅਤੇ ਕੈਟੇਚਿਨ ਵੀ ਪਾਏ ਜਾਂਦੇ ਹਨ ਇਨ੍ਹਾਂ ਸਾਰਿਆਂ ਨਾਲ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਇਨ੍ਹਾਂ ਸਾਰੀਆਂ ਖੂਬੀਆਂ ਦੇ ਬਾਵਜੂਦ ਰੈਡ ਵਾਈਨ ਨੂੰ ਸੀਮਤ ਮਾਤਰਾ ਵਿੱਚ ਲੈਣਾ ਚਾਹੀਦਾ ਜ਼ਿਆਦਾ ਮਾਤਰਾ ਵਿੱਚ ਰੈਡ ਵਾਈਨ ਪੀਣ ਕਰਕੇ ਫਾਇਦੇ ਦੀ ਥਾਂ ਨੁਕਸਾਨ ਹੋਵੇਗਾ ਰੈਡ ਵਾਈਨ ਟਾਈਪ 2 ਡਾਇਬਟੀਜ਼ ਵਿੱਚ ਕਾਰਗਰ ਹੁੰਦੀ ਹੈ