ਸੁੱਕੇ ਅੰਜੀਰ 'ਚ ਆਇਰਨ, ਫਾਈਬਰ, ਮੈਂਗਨੀਜ਼, ਜ਼ਿੰਕ, ਐਂਟੀਆਕਸੀਡੈਂਟ, ਮੈਗਨੀਸ਼ੀਅਮ ਆਦਿ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ।

ਜਦੋਂ ਤੁਸੀਂ ਸੁੱਕੀਆਂ ਅੰਜੀਰਾਂ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਦੋਹਰੇ ਫਾਇਦੇ ਹਾਸਿਲ ਹੁੰਦੇ ਹਨ।



ਭਿੱਜੇ ਹੋਏ ਅੰਜੀਰ ਖਾਣ ਨਾਲ ਭਾਰ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਸ਼ਕਤੀ ਨੂੰ ਵੀ ਠੀਕ ਰੱਖਦਾ ਹੈ।

ਇਸ ਵਿੱਚ ਪੋਟਾਸ਼ੀਅਮ ਵੀ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।



ਇਸ ਤੋਂ ਇਲਾਵਾ ਇਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ।

ਅੰਜੀਰ ਪੌਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ, ਜਿਸ ਵਿੱਚ ਬਹੁਤ ਸਾਰੇ ਖਣਿਜ ਹੁੰਦੇ ਹਨ।

ਅੰਜੀਰ ਪੌਸ਼ਟਿਕ ਤੱਤਾਂ ਦਾ ਇੱਕ ਪਾਵਰਹਾਊਸ ਹੈ, ਜਿਸ ਵਿੱਚ ਬਹੁਤ ਸਾਰੇ ਖਣਿਜ ਹੁੰਦੇ ਹਨ।

ਮੈਂਗਨੀਜ਼, ਜ਼ਿੰਕ, ਆਇਰਨ, ਮੈਗਨੀਸ਼ੀਅਮ ਪ੍ਰਜਨਨ ਸਿਹਤ ਲਈ ਜ਼ਰੂਰੀ ਹਨ। ਔਰਤਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਸੁੱਕੀਆਂ ਅੰਜੀਰਾਂ ਨੂੰ ਕੁਝ ਦਿਨਾਂ ਲਈ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ।



ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ, ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ। ਫਾਈਬਰ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਸੁਧਾਰਦਾ ਹੈ।

ਅੰਜੀਰ ਵਿਟਾਮਿਨ ਏ ਅਤੇ ਬੀ ਨਾਲ ਭਰਪੂਰ ਹੁੰਦੇ ਹਨ, ਜੋ ਮੈਟਾਬੋਲਿਜ਼ਮ ਨੂੰ ਸੁਧਾਰਦੇ ਹਨ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।