ਕੈਂਸਰ ਇੱਕ ਘਾਤਕ ਬਿਮਾਰੀ ਹੈ, ਜੋ ਸਰੀਰ ਵਿੱਚ ਅਸਧਾਰਨ ਸੈੱਲਾਂ ਦੇ ਬੇਕਾਬੂ ਵਾਧੇ ਕਾਰਨ ਹੁੰਦੀ ਹੈ।



ਇਹ ਸੈੱਲ ਸਿਹਤਮੰਦ ਟਿਸ਼ੂਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਸਕਦੇ ਹਨ, ਜਿਸ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।



ਕੈਂਸਰ ਦੇ ਸ਼ੁਰੂਆਤੀ ਲੱਛਣ ਬਾਰੇ ਜਾਣੋ



ਬਹੁਤ ਜ਼ਿਆਦਾ ਥਕਾਵਟ ਜੋ ਆਰਾਮ ਕਰਨ ਦੇ ਬਾਵਜੂਦ ਦੂਰ ਨਹੀਂ ਹੁੰਦੀ, ਕੈਂਸਰ ਦਾ ਇੱਕ ਆਮ ਲੱਛਣ ਹੋ ਸਕਦਾ ਹੈ। ਇਸ ਕਾਰਨ ਸਰੀਰ ਕਮਜ਼ੋਰ ਹੋਣ ਲੱਗਦਾ ਹੈ।



ਗੰਢ, ਜ਼ਖ਼ਮ, ਚਮੜੀ ਦਾ ਰੰਗ ਬਦਲਣਾ ਜਾਂ ਖੁਜਲੀ ਵੀ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਇਹ ਸਭ ਮੇਲਾਨੋਮਾ ਸਮੇਤ ਕਈ ਤਰ੍ਹਾਂ ਦੇ ਚਮੜੀ ਦੇ ਕੈਂਸਰ ਦਾ ਖ਼ਤਰਾ ਪੈਦਾ ਕਰ ਸਕਦੇ ਹਨ।



ਲਗਾਤਾਰ ਬਦਹਜ਼ਮੀ, ਭੁੱਖ ਨਾ ਲੱਗਣਾ, ਨਿਗਲਣ 'ਚ ਮੁਸ਼ਕਲ, ਦਸਤ ਜਾਂ ਕਬਜ਼, ਪੇਟ ਵਿੱਚ ਦਰਦ ਜਾਂ ਪਖਾਨੇ ਦੌਰਾਨ ਖੂਨ ਆਉਣ ਵਰਗੀਆਂ ਸਮੱਸਿਆਵਾਂ ਪਾਚਨ ਪ੍ਰਣਾਲੀ ਦੇ ਕੈਂਸਰ ਦਾ ਸੰਕੇਤ ਕਰ ਸਕਦੀਆਂ ਹਨ।



ਅਚਾਨਕ ਭਾਰ ਘਟਣਾ ਜਾਂ ਵਧਣਾ ਕੁਝ ਕਿਸਮ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਭਾਰ 'ਚ ਤਬਦੀਲੀ ਇਸ ਗੰਭੀਰ ਬਿਮਾਰੀ ਦਾ ਸੰਕੇਤ ਦੇ ਸਕਦੀ ਹੈ।



ਅਸਧਾਰਨ ਖੂਨ ਵਗਣਾ ਜਾਂ ਮਸੂੜਿਆਂ 'ਚੋਂ ਖੂਨ ਆਉਣਾ, ਨੱਕ 'ਚੋਂ ਖੂਨ ਆਉਣਾ, ਮਾਹਵਾਰੀ ਦੌਰਾਨ ਜ਼ਿਆਦਾ ਖੂਨ ਆਉਣਾ, ਪਿਸ਼ਾਬ 'ਚ ਖੂਨ ਆਉਣਾ ਵਰਗੀਆਂ ਸਮੱਸਿਆਵਾਂ ਵੀ ਕੈਂਸਰ ਦੇ ਲੱਛਣ ਹੋ ਸਕਦੇ ਹਨ।



ਲਗਾਤਾਰ ਬੁਖਾਰ ਜਾਂ ਇਨਫੈਕਸ਼ਨ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਹੋ ਸਕਦੀ ਹੈ।



ਜੋੜਾਂ ਵਿੱਚ ਦਰਦ, ਹੱਡੀਆਂ ਵਿੱਚ ਦਰਦ ਜਾਂ ਪਿੱਠ ਦਾ ਦਰਦ ਜੋ ਦੂਰ ਨਹੀਂ ਹੁੰਦਾ, ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਹ ਦਰਦ ਰਾਤ ਨੂੰ ਜਾਂ ਆਰਾਮ ਕਰਨ ਵੇਲੇ ਹੋਰ ਵੀ ਵੱਧ ਜਾਂਦਾ ਹੈ।



Thanks for Reading. UP NEXT

ਕਈ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਪੌਦਾ, ਜਾਣੋ ਕਿਵੇਂ ਕਰਨੀ ਹੈ ਵਰਤੋਂ

View next story