ਆਂਵਲੇ ‘ਚ Vitamin C ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਸਾਬਤ ਹੁੰਦਾ ਹੈ।

ਸਿਆਲ 'ਚ, ਤੁਸੀਂ ਆਂਵਲਾ ਅਤੇ ਚੁਕੰਦਰ, ਆਂਵਲਾ ਅਤੇ ਐਲੋਵੇਰਾ, ਆਂਵਲਾ ਅਤੇ ਘੀਆ, ਗਾਜਰ ਅਤੇ ਆਂਵਲੇ ਦਾ ਜੂਸ ਵੀ ਬਣਾ ਸਕਦੇ ਹੋ।

ਗਾਜਰ-ਚੁਕੰਦਰ ਦੇ ਜੂਸ ਵਿੱਚ ਆਇਰਨ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਹੋਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਇਹ ਜੂਸ ਤੁਹਾਡੀ ਸਕਿਨ ਅਤੇ ਸਿਹਤ ਦੋਵਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਤੁਸੀਂ 4 ਗਾਜਰ, 1 ਚੁਕੰਦਰ, ਹਰਾ ਧਨੀਆ, 1 ਆਂਵਲਾ, ਅਦਰਕ, ਕਾਲਾ ਨਮਕ ਅਤੇ ਸਵਾਦ ਅਨੁਸਾਰ ਚੀਨੀ ਨੂੰ ਮਿਲਾ ਕੇ ਜੂਸ ਬਣਾ ਸਕਦੇ ਹੋ।



ਚੁਕੰਦਰ, ਗਾਜਰ, ਅਦਰਕ ਅਤੇ ਸੇਬ ਦੇ ਰਸ ਨੂੰ ਏਬੀਸੀ ਜੂਸ ਵੀ ਕਿਹਾ ਜਾਂਦਾ ਹੈ।



ਇਸ ਜੂਸ ਨੂੰ ਪੀਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲ ਸਕਦੀ ਹੈ।



ਇਸ ਵਿਚ ਐਂਟੀਆਕਸੀਡੈਂਟ, ਵਿਟਾਮਿਨ ਏ, ਵਿਟਾਮਿਨ ਬੀ6, ਵਿਟਾਮਿਨ ਸੀ ਅਤੇ ਕਈ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਤੁਹਾਡੀ ਸਕਿਨ, ਵਾਲਾਂ ਅਤੇ ਸਮੁੱਚੀ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ।

ਸੰਤਰੇ 'ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਬੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ‘ਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਵਧਾਉਣ ‘ਚ ਮਦਦਗਾਰ ਸਾਬਤ ਹੁੰਦਾ ਹੈ।

ਗਾਜਰ, ਹਰੇ ਸੇਬ ਅਤੇ ਸੰਤਰੇ ਤੋਂ ਇਲਾਵਾ ਤੁਸੀਂ ਸੰਤਰਾ, ਮਿੱਠਾ ਨਿੰਬੂ, ਗੁਜ਼ਬੇਰੀ ਦਾ ਜੂਸ ਵੀ ਪੀ ਸਕਦੇ ਹੋ।

ਪਰ ਲੀਵਰ ਤੇ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ, ਐਸੀਡਿਟੀ ਦੀ ਸਮੱਸਿਆ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਜੂਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।