ਰੋਜ਼ ਸਵੇਰੇ ਨਜ਼ਰ ਆਉਂਦੇ ਆਹ ਲੱਛਣ ਤਾਂ ਸਮਝ ਜਾਓ ਹੋ ਗਿਆ ਬ੍ਰੇਨ ਟਿਊਮਰ
ਕਈ ਵਾਰ ਸਿਹਤ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਅਸੀਂ ਸਮਝ ਨਹੀਂ ਪਾਉਂਦੇ ਹਾਂ
ਅਜਿਹੇ ਵਿੱਚ ਆਓ ਜਾਣਦੇ ਹਾਂ ਬ੍ਰੇਨ ਟਿਊਮਰ ਦੇ ਲੱਛਣ ਕਿਵੇਂ ਦੇ ਨਜ਼ਰ ਆਉਂਦੇ ਹਨ
ਬ੍ਰੇਨ ਟਿਊਮਰ ਕਰਕੇ ਹੋਣ ਵਾਲਾ ਸਿਰਦਰਦ ਮਾਈਗ੍ਰੇਨ ਅਤੇ ਸਾਈਨਸ ਦਾ ਦਰਦ ਹੋ ਸਕਦਾ ਹੈ
ਇਸ ਤੋਂ ਇਲਾਵਾ ਅੱਖਾਂ ਵਿੱਚ ਦਰਦ ਜਾਂ ਤਣਾਅ ਸਿਰਦਰਦ ਵਰਗਾ ਵੀ ਮਹਿਸੂਸ ਹੋ ਸਕਦਾ ਹੈ
ਇਨ੍ਹਾਂ ਮਾਮਲਿਆਂ ਵਿੱਚ ਦਰਦ ਸਵੇਰ ਵੇਲੇ ਜ਼ਿਆਦਾ ਹੁੰਦਾ ਹੈ
ਇਸ ਦੇ ਨਾਲ ਹੀ ਇਹ ਦਰਦ ਖੰਘਣ ਜਾਂ ਜ਼ੋਰ ਲਾਉਣ ਨਾਲ ਵੱਧ ਜਾਂਦਾ ਹੈ
ਇਸ ਦਰਦ ਕਰਕੇ ਨੀਂਦ ਵੀ ਖਰਾਬ ਹੋ ਸਕਦੀ ਹੈ
ਬ੍ਰੇਨ ਟਿਊਮਰ ਹੋਣ 'ਤੇ ਕਈ ਵਾਰ ਪੇਨ ਕਿਲਰ ਨਾਲ ਵੀ ਰਾਹਤ ਨਹੀਂ ਮਿਲਦੀ ਹੈ
ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਸੀਂ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ