ਸੁੱਕੇ ਮੇਵੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਇਹ ਸਾਰਿਆਂ ਨੂੰ ਪਤਾ ਹੈ ਪਰ ਕਾਜੂ ਬਦਾਮ ਕਾਫੀ ਮਹਿੰਗੇ ਹੁੰਦੇ ਹਨ



ਪਰ ਅੱਜ ਅਸੀਂ ਤੁਹਾਨੂੰ ਅਜਿਹੇ ਡ੍ਰਾਈ ਫਰੂਟ ਬਾਰੇ ਦੱਸਾਂਗੇ ਜਿਹੜਾ ਨਾ ਸਿਰਫ ਸਸਤਾ ਹੈ ਸਗੋਂ ਗੁਣਾਂ ਦਾ ਖਜਾਨਾ ਹੈ



ਇਸ ਡ੍ਰਾਈ ਫਰੂਟ ਦਾ ਨਾਮ ਹੈ ਕਿਸ਼ਮਿਸ਼, ਕਿਸ਼ਮਿਸ਼ ਆਇਰਨ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ



ਕਿਸ਼ਮਿਸ਼ ਖਾਣ ਨਾਲ ਦਿਲ ਦੇ ਰੋਗ ਦਾ ਖਤਰਾ ਵੀ ਘੱਟ ਹੁੰਦਾ ਹੈ



ਕਿਸ਼ਮਿਸ਼ ਵਿੱਚ ਫਾਈਬਰ ਹੁੰਦਾ ਹੈ, ਜਿਸ ਨਾਲ ਪੇਟ ਲੰਮੇਂ ਸਮੇਂ ਤੱਕ ਭਰਿਆ ਰਹਿੰਦਾ ਹੈ, ਇਸ ਕਰਕੇ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਪੇਟ ਲੰਮੇਂ ਸਮੇਂ ਤੱਕ ਭਰਿਆ ਰਹੇਗਾ।



ਫਾਈਬਰ ਦੀ ਵਜ੍ਹਾ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਹੈ, ਜਿਸ ਨਾਲ ਤੁਹਾਡਾ ਭਾਰ ਵਿੱਚ ਕਾਬੂ ਵਿੱਚ ਰਹਿੰਦਾ ਹੈ



ਕਿਸ਼ਮਿਸ਼ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ, ਜਿਹੜੇ ਫ੍ਰੀ ਰੈਡੀਕਲਸ ਨਾਲ ਲੜਦੇ ਹਨ ਅਤੇ ਸਕਿਨ ਨੂੰ ਟਾਈਟ ਰੱਖਦੇ ਹਨ



ਕਿਸ਼ਮਿਸ਼ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਵਾਲਾਂ ਨੂੰ ਮਜ਼ਬੂਤ ਰੱਖਦੇ ਹਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦੇ ਹਨ



ਕਿਸ਼ਮਿਸ਼ ਨੂੰ ਭਿਓਂ ਕੇ ਖਾਣ ਨਾਲ ਜ਼ਿਆਦਾ ਪੋਸ਼ਕ ਤੱਤ ਮਿਲਦੇ ਹਨ