ਜ਼ਿਆਦਾਤਰ ਲੋਕ ਖਾਣੇ ‘ਚ ਸੁਆਦ ਲਈ ਵੱਧ ਲੂਣ ਖਾ ਲੈਂਦੇ ਹਨ, ਪਰ ਇਹ ਆਦਤ ਕਿਡਨੀ ਲਈ ਖ਼ਤਰਨਾਕ ਹੋ ਸਕਦੀ ਹੈ।

ਚੇਨਈ ਦੇ ਡਾ. ਵੈਂਕਟ ਸੁਬਰਮਣੀਅਮ ਦਾ ਕਹਿਣਾ ਹੈ ਕਿ ਜੇ ਅਸੀਂ ਦਿਨ ‘ਚ ਲੋੜ ਤੋਂ ਵੱਧ ਲੂਣ ਲੈਂਦੇ ਹਾਂ, ਤਾਂ ਇਸ ਨਾਲ ਕਿਡਨੀ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ ਤੇ ਸਮੇਂ ਨਾਲ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਡਾ. ਸੁਬ੍ਰਮਣੀਅਮ ਦੇ ਅਨੁਸਾਰ, ਵੱਧ ਲੂਣ ਖਾਣ ਨਾਲ ਕਿਡਨੀ ‘ਚ ਪੱਥਰੀ, ਬਲੱਡ ਪ੍ਰੈਸ਼ਰ ਵਧਣਾ ਅਤੇ ਕਿਡਨੀ ਫੇਲੀਅਰ ਦਾ ਖਤਰਾ ਵਧ ਜਾਂਦਾ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਕਿਡਨੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਲੂਣ ਦੀ ਮਾਤਰਾ ‘ਤੇ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਡਾ. ਵੈਂਕਟ ਦੇ ਮੁਤਾਬਕ, ਖਾਣੇ ਦਾ ਸੁਆਦ ਵਧਾਉਣ ਲਈ ਲੂਣ ਦੀ ਥਾਂ ਨਿੰਬੂ, ਲੱਸਣ, ਕਾਲੀ ਮਿਰਚ, ਅਦਰਕ ਜਾਂ ਹਰਬਸ ਵਰਗੀਆਂ ਕੁਦਰਤੀ ਚੀਜ਼ਾਂ ਵਰਤੋ। ਇਹ ਸੁਆਦ ਵੀ ਵਧਾਉਂਦੀਆਂ ਹਨ ਤੇ ਸਰੀਰ ਲਈ ਸਿਹਤਮੰਦ ਵੀ ਹਨ।

ਡਾਕਟਰ ਕਹਿੰਦੇ ਹਨ ਕਿ ਪ੍ਰੋਸੈਸਡ ਅਤੇ ਪੈਕਡ ਖਾਣੇ 'ਚ ਲੁਕਿਆ ਲੂਣ ਕਿਡਨੀ ਲਈ ਖਤਰਨਾਕ ਹੁੰਦਾ ਹੈ। ਇਸ ਲਈ ਹਮੇਸ਼ਾਂ ਫੂਡ ਪੈਕੇਟ ਦੇ ਲੇਬਲ ਪੜ੍ਹੋ ਅਤੇ ਸੰਭਵ ਹੋਵੇ ਤਾਂ ਤਾਜ਼ਾ ਘਰੇਲੂ ਖਾਣਾ ਹੀ ਖਾਓ।

ਡਾ. ਸੁਬਰਮਣੀਅਮ ਕਹਿੰਦੇ ਹਨ ਕਿ ਖਾਣੇ ਦੀਆਂ ਆਦਤਾਂ 'ਚ ਥੋੜ੍ਹੀ ਜਿਹੀ ਤਬਦੀਲੀ ਨਾਲ ਕਿਡਨੀ ਸਿਹਤਮੰਦ ਰਹਿ ਸਕਦੀ ਹੈ। ਲੂਣ ਦੀ ਮਾਤਰਾ ਘਟਾਓ ਅਤੇ ਸੰਤੁਲਿਤ ਖੁਰਾਕ ਖਾਓ।

ਇਸ ਨਾਲ ਨਾ ਸਿਰਫ਼ ਕਿਡਨੀ, ਸਗੋਂ ਦਿਲ ਤੇ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ।
ਜਾਗਰੂਕ ਰਹੋ ਤੇ ਤੰਦਰੁਸਤ ਜੀਵਨ ਜਿਓ।

ਕਿਡਨੀ ਨੂੰ ਸਿਹਤਮੰਦ ਰੱਖਣ ਲਈ ਪਾਣੀ ਵਧ ਚੜ੍ਹ ਕੇ ਪੀਓ ਅਤੇ ਲੂਣ ਦਾ ਸੇਵਨ ਘੱਟ ਕਰੋ।

ਨਿਯਮਿਤ ਕਸਰਤ ਕਰੋ ਤੇ ਪ੍ਰੋਸੈਸਡ ਖਾਣਿਆਂ ਤੋਂ ਦੂਰ ਰਹੋ।