ਕੈਲਸ਼ੀਅਮ ਸਾਡੀਆਂ ਹੱਡੀਆਂ ਤੇ ਦੰਦਾਂ ਦੇ ਲਈ ਬਹੁਤ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਅਜਿਹੇ ਸ਼ਾਕਾਹਾਰੀ ਖਾਣੇ ਜਿਨ੍ਹਾਂ ਤੋਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ



ਬ੍ਰੋਕਲੀ- ਬ੍ਰੋਕਲੀ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ, ਇੱਕ ਕੱਪ ਪੱਕੀ ਹੋਈ ਬ੍ਰੋਕਲੀ 'ਚ ਲਗਭਗ 100 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ



ਵ੍ਹਾਈਟ ਬੀਨਸ- ਵ੍ਹਾਈਟ ਬੀਨਸ ਜੋ ਕਿ ਇੱਕ ਤਰ੍ਹਾਂ ਦੀਆਂ ਫਲੀਆਂ ਹੀ ਹੁੰਦੀਆਂ ਨੇ, ਇਸ ਵਿੱਚ ਵੀ ਕੈਲਸ਼ੀਅਮ ਚੰਗੀ ਮਾਤਰਾ ਦੇ ਵਿੱਚ ਉਪਲਬਧ ਹੁੰਦਾ ਹੈ। ਇੱਕ ਕੱਪ ਫਲੀਆਂ ਦੇ ਵਿੱਚ 100 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ



ਟੋਫੂ- ਟੋਫੂ ਜੋ ਕਿ ਸੋਇਆਬੀਨ ਤੋਂ ਬਣਦਾ ਹੈ। ਇਹ ਵੀ ਕੈਲੀਸ਼ਅਮ ਦਾ ਇੱਕ ਚੰਗਾ ਸਰੋਤ ਹੈ। ਇੱਕ ਕੱਪ ਟੋਫੂ ਜਿਸ ਵਿੱਚ ਲਗਭਗ 400 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ



ਚੀਆ ਸੀਡਜ਼-ਚੀਆ ਸੀਡਜ਼ ਵੀ ਕੈਲਸ਼ੀਅਮ ਦਾ ਇੱਕ ਬਹੁਤ ਹੀ ਵਧੀਆ ਸਰੋਤ ਹੈ। ਇਸ ਦੇ ਇੱਕ ਚਮਚ ਵਿੱਚ ਲਗਭਗ 18 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ



ਭਿੰਡੀ- ਭਿੰਡੀ ਜਿਸ ਨੂੰ ladies finger ਵੀ ਕਹਿੰਦੇ ਹਨ। ਇਹ ਵੀ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ। ਇਕ ਕੱਪ ਪੱਕੀ ਹੋਈ ਭਿੰਡੀ ਦੇ ਵਿੱਚ ਲਗਭਗ 60 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ



ਪਾਲਕ- ਇੱਕ ਕੱਪ ਪੱਕੀ ਹੋਈ ਪਾਲਕ ਦੇ ਵਿੱਚ ਲਗਭਗ 170 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।



ਇਸ ਵਿੱਚ ਭਰਪੂਰ ਮਾਤਰਾ 'ਚ ਖਣਿਜ, ਵਿਟਾਮਿਨ ਅਤੇ ਫਾਈਬਰ ਪਾਏ ਜਾਂਦੇ ਹਨ।



ਸੰਤਰਾ- ਇੱਕ ਸੰਤਰੇ ਵਿੱਚ ਲਗਭਗ 50 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਸ ਵਿੱਚ ਵਿਟਾਮਿਨ ਸੀ, ਏ ਤੇ ਫਾਇਬਰ ਵੀ ਹੁੰਦਾ ਹੈ।



ਬਾਦਾਮ-ਇੱਕ ਮੁੱਠੀ ਬਦਾਮਾਂ ਦੇ ਵਿੱਚ ਲਗਭਗ 200 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਹ ਪ੍ਰੋਟੀਨ ਤੇ ਫਾਇਬਰ ਤੇ ਨਾਲ ਹੀ ਵਿਟਾਮਿਨ ਈ ਵੀ ਪ੍ਰਦਾਨ ਕਰਦਾ ਹੈ