ਘੀਆ ਦਾ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ C, B1, B2, B3, B9 ਨਾਲ ਨਾਲ ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਤੇ ਫਾਸਫੋਰਸ ਵਰਗੇ ਤੱਤ ਮਿਲਦੇ ਹਨ।



ਇਹ ਸਾਰੇ ਤੱਤ ਸਰੀਰ ਨੂੰ ਤਾਕਤ ਦੇਣ, ਫ੍ਰੀ ਰੈਡੀਕਲਸ ਤੋਂ ਬਚਾਉਣ ਅਤੇ ਸਿਹਤ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਲੌਕੀ ਦਾ ਜੂਸ ਪੀਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦੇ ਹਨ।



ਘੀਆ ਦਾ ਰਸ ਪੀਣ ਨਾਲ ਚਮੜੀ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਂਦਾ ਹੈ।

ਇਹ ਸਰੀਰ ਦੇ ਗੰਦੇ ਪਦਾਰਥਾਂ ਨੂੰ ਬਾਹਰ ਕੱਢ ਕੇ ਕੁਦਰਤੀ ਕਲੀਨਜ਼ਰ ਵਜੋਂ ਕੰਮ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਇਨਸਾਨ ਜਵਾਨ ਅਤੇ ਤੰਦਰੁਸਤ ਦਿਖਦਾ ਹੈ।



ਲੌਕੀ ਦਾ ਜੂਸ ਪੇਟ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਸੁਚਾਰੂ ਰੱਖਦੇ ਹਨ। ਇਹ ਜੂਸ ਪਾਚਨ ਨੂੰ ਸੁਧਾਰਦਾ ਹੈ ਅਤੇ ਅੰਤੜੀਆਂ ਦੀ ਗਤੀ ਨੂੰ ਠੀਕ ਕਰਦਾ ਹੈ, ਜਿਸ ਨਾਲ ਪੇਟ ਸਿਹਤਮੰਦ ਰਹਿੰਦਾ ਹੈ।

ਲੌਕੀ ਦੇ ਜੂਸ 'ਚ ਪਾਣੀ ਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਲਈ ਗਰਮੀਆਂ ਵਿੱਚ ਇਹ ਸਿਹਤ ਲਈ ਬੇਹੱਦ ਲਾਹੇਵੰਦ ਹੈ।

ਜੇ ਕਿਸੇ ਦੇ ਵਾਲ ਝੜਦੇ ਹਨ ਤਾਂ ਲੌਕੀ ਦਾ ਰਸ ਫਾਇਦੇਮੰਦ ਹੋ ਸਕਦਾ ਹੈ। ਇਹ ਨਾ ਸਿਰਫ ਪੀਣ ਲਈ, ਸਗੋਂ ਵਾਲਾਂ 'ਤੇ ਲਗਾਉਣ ਲਈ ਵੀ ਵਧੀਆ ਹੈ।



ਲੌਕੀ ਦਾ ਰਸ ਸਿਰ ਦੀ ਚਮੜੀ 'ਤੇ ਲਗਾਓ ਤੇ ਕੁਝ ਸਮੇਂ ਲਈ ਛੱਡ ਦਿਓ। ਇਹ ਨਿਯਮਿਤ ਕਰਨ ਨਾਲ ਵਾਲ ਝੜਨਾ ਘਟ ਸਕਦਾ ਹੈ ਅਤੇ ਵਾਲ ਮਜ਼ਬੂਤ ਬਣਦੇ ਹਨ।

ਲੌਕੀ ਦਾ ਜੂਸ ਦਿਲ ਦੀ ਸਿਹਤ ਲਈ ਚੰਗਾ ਹੈ। ਜੇਕਰ ਤੁਸੀਂ ਖਾਲੀ ਪੇਟ ਲੌਕੀ ਦਾ ਜੂਸ ਲਗਾਤਾਰ ਪੀਂਦੇ ਹੋ, ਤਾਂ ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾ ਸਕਦਾ ਹੈ।

ਲੌਕੀ ਦੀ ਸਬਜ਼ੀ ਵਿੱਚ ਉੱਚ ਖੁਰਾਕੀ ਫਾਈਬਰ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।