ਕਿਡਨੀ ਸਰੀਰ ਦਾ ਉਹ ਅੰਗ ਹੈ ਜਿਹੜਾ ਖੂਨ ਨੂੰ ਫਿਲਟਰ ਕਰਦਾ ਹੈ ਇਸ ਦਾ ਮੁੱਖ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਹੈ ਇਹ ਸਰੀਰ ਦੀ ਗੰਦਗੀ ਨੂੰ ਪਿਸ਼ਾਬ ਦੇ ਰੂਪ ਵਿੱਚ ਬਾਹਰ ਕੱਢਦੀ ਹੈ ਕਿਡਨੀ ਵਿੱਚ ਛੋਟੇ-ਛੋਟੇ ਫਿਲਟਰ ਹੁੰਦੇ ਹਨ ਜਿਸ ਨੂੰ ਨੇਫ੍ਰਾਨ ਕਿਹਾ ਜਾਂਦਾ ਹੈ ਨੇਫ੍ਰਾਨ ਸਰੀਰ ਵਿੱਚ ਮੌਜੂਦ ਖੂਨ ਨੂੰ ਸਾਫ ਕਰਦਾ ਹੈ ਕਿਡਨੀ ਸਰੀਰ ਵਿੱਚ ਇਲੈਕਟ੍ਰੋਲਾਈਟਸ ਅਤੇ ਦ੍ਰਵ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੀ ਹੈ ਕਿਡਨੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਇਸ ਦੇ ਨਾਲ ਰੈੱਡ ਬਲੱਡ ਸੈਲਸ ਦੇ ਉਤਪਾਦਨ ਨੂੰ ਵਧਾਉਂਦੀ ਹੈ ਸਿਹਤਮੰਦ ਕਿਡਨੀ ਦੇ ਲਈ ਖੂਬ ਪਾਣੀ ਪੀਣਾ ਚਾਹੀਦਾ ਹੈ ਚੰਗੀ ਖੁਰਾਕ ਲੈਣੀ ਚਾਹੀਦੀ ਹੈ