ਪਿਸ਼ਾਬ ਦੀ ਲਾਗ ਆਮ ਤੌਰ 'ਤੇ ਪਿਸ਼ਾਬ ਨਾਲੀ ਦੇ ਕਿਸੇ ਵੀ ਹਿੱਸੇ ਵਿੱਚ ਬੈਕਟੀਰੀਆ ਦੇ ਦਾਖਲ ਹੋਣ ਕਾਰਨ ਹੁੰਦੀ ਹੈ



ਜੇਕਰ ਕਿਸੇ ਆਦਮੀ ਦੇ ਪਿਸ਼ਾਬ ਵਿੱਚ ਜ਼ਿਆਦਾ ਬੈਕਟੀਰੀਆ ਹੁੰਦੇ ਹਨ, ਤਾਂ ਇਹ ਯੂਰਿਨ ਇਨਫੈਕਸ਼ਨ ਨੂੰ ਵਧਾ ਸਕਦਾ ਹੈ



ਮਰਦਾਂ ਵਿੱਚ ਕੁੱਝ ਬੁਰੀਆਂ ਆਦਤਾਂ ਕਾਰਨ ਯੂਰਿਨ ਇਨਫੈਕਸ਼ਨ ਹੁੰਦਾ ਹੈ



ਜੇਕਰ ਤੁਸੀਂ ਆਪਣੇ ਸਰੀਰ ਨੂੰ ਸਾਫ ਨਹੀਂ ਰੱਖਦੇ ਤਾਂ ਤੁਸੀਂ ਯੂਰਿਨਰੀ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ



ਯੂਟੀਆਈ ਯੂਰੇਥਰਾ ਦੇ ਆਲੇ ਦੁਆਲੇ ਬੈਕਟੀਰੀਆ ਦੇ ਇਕੱਠੇ ਹੋਣ ਕਾਰਨ ਹੁੰਦਾ ਹੈ



ਜਣਨ ਅੰਗਾਂ ਨੂੰ ਸਾਫ਼ ਰੱਖੋ ਅਤੇ ਹੱਥਾਂ ਨੂੰ ਹਮੇਸ਼ਾ ਸਾਫ਼ ਰੱਖੋ



ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਯੂਰਿਨਰੀ ਇਨਫੈਕਸ਼ਨ ਹੋ ਸਕਦੀ ਹੈ



ਕਾਫ਼ੀ ਮਾਤਰਾ ਵਿੱਚ ਪਾਣੀ ਪੀਣ ਨਾਲ, ਬੈਕਟੀਰੀਆ ਪਿਸ਼ਾਬ ਨਾਲੀ ਵਿੱਚੋਂ ਬਾਹਰ ਨਿਕਲ ਜਾਂਦੇ ਹਨ।



ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕ ਕੇ ਨਾ ਰੱਖੋ।



ਜ਼ਿਆਦਾਤਰ ਮਰਦ ਸਫਾਈ ਪ੍ਰਤੀ ਲਾਪਰਵਾਹ ਹਨ। ਇਸ ਕਾਰਨ UTI ਦੀ ਸਮੱਸਿਆ ਹੋ ਸਕਦੀ ਹੈ



ਜੇਕਰ ਤੁਸੀਂ ਰੋਜ਼ਾਨਾ ਅੰਡਰਵੀਅਰ ਨਹੀਂ ਬਦਲਦੇ ਤਾਂ ਪ੍ਰਾਈਵੇਟ ਪਾਰਟਸ 'ਚ ਪਸੀਨੇ ਤੇ ਗੰਦਗੀ ਕਾਰਨ ਬੈਕਟੀਰੀਆ ਵਧਦੇ ਹਨ ਤੇ ਇਨਫੈਕਸ਼ਨ ਦਾ ਕਾਰਨ ਬਣਦੇ ਹਨ



ਖੁੱਲੇ ਵਿੱਚ ਸ਼ੌਚ ਕਰਨ ਨਾਲ ਤੁਹਾਨੂੰ ਇਨਫੈਕਸ਼ਨ ਹੋ ਸਕਦੀ ਹੈ