ਅਜਵਾਇਨ ਦੇ ਪਾਣੀ ਦੀ ਗਿਣਤੀ ਅਜਿਹੇ ਦੇਸੀ ਨੁਸਖਿਆਂ ’ਚ ਹੁੰਦੀ ਹੈ ਜੋ ਗਰਮੀਆਂ ’ਚ ਸਰੀਰ ਨੂੰ ਡਿਟੌਕਸ ਕਰਦਾ ਹੈ, ਹਾਜ਼ਮੇ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕੁਝ ਹੀ ਦਿਨਾਂ ’ਚ ਫਰਕ ਮਹਿਸੂਸ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੀ ਸਹੀ ਵਰਤੋਂ...

ਅਜਵਾਇਨ ਦਾ ਪਾਣੀ ਸਰੀਰ ਦੀ ਗਰਮੀ ਨੂੰ ਕਮ ਕਰਦਾ ਹੈ ਅਤੇ ਠੰਡਕ ਪ੍ਰਦਾਨ ਕਰਦਾ ਹੈ।



ਗਰਮੀਆਂ ’ਚ ਖਾਣਾ ਅਕਸਰ ਹਜ਼ਮ ਨਹੀਂ ਹੁੰਦਾ ਪਰ ਅਜਵਾਇਨ ਦਾ ਪਾਣੀ ਪੀਣ ਨਾਲ ਅਜੀਰਨ, ਗੈਸ ਅਤੇ ਬਦਹਜ਼ਮੀ ਦੂਰ ਹੁੰਦੀ ਹੈ।

ਅਜਵਾਇਨ ਦੇ ਪਾਣੀ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਕਿਨ ਦੀਆਂ ਸਮੱਸਿਆਵਾਂ ਜਿਵੇਂ ਕਿ ਰੈਸ਼, ਪਿੰਪਲ ਨੂੰ ਦੂਰ ਰੱਖਦੇ ਹਨ।

ਡਿਹਾਈਡਰੇਸ਼ਨ ਤੋਂ ਬਚਾਅ ਹੁੰਦਾ ਹੈ। ਇਹ ਪਾਣੀ ਸਰੀਰ ’ਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ, ਜੋ ਕਿ ਗਰਮੀਆਂ ’ਚ ਆਮ ਸਮੱਸਿਆ ਹੈ।

ਗਰਮੀ ’ਚ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਅਜਵਾਇਨ ਦਾ ਪਾਣੀ ਪੀਣ ਨਾਲ ਦਰਦ ਤੇ ਸੋਜ ’ਚ ਰਾਹਤ ਮਿਲਦੀ ਹੈ।



ਇਹ ਪਾਣੀ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਸ ਤਰ੍ਹਾਂ ਸਰੀਰ ਡਿਟੌਕਸ ਹੋ ਜਾਂਦਾ ਹੈ।

ਇਸ ’ਚ ਐਂਟੀਓਕਸੀਡੈਂਟਸ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਤਾਕਤ ਨੂੰ ਵਧਾਉਂਦੇ ਹਨ। ਇਸ ਤਰ੍ਹਾਂ ਇਮਿਊਨ ਸਿਸਟਮ ਮਜ਼ਬੂਤ ਬਣਦਾ ਹੈ।

1 ਚਮਚ ਅਜਵਾਇਨ ਤੇ 2 ਗਲਾਸ ਪਾਣੀ ਲਓ। ਫਿਰ ਇਸ ਨੂੰ ਮਿਕਸਰ ਨੂੰ ਚੰਗੀ ਤਰ੍ਹਾਂ ਉਬਾਲ ਲਓ।

ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਲਓ ਅਤੇ ਠੰਡ ਕਰ ਲਓ। ਜੇਕਰ ਤੁਸੀਂ ਇਸ ਪਾਣੀ ਨੂੰ ਖਾਲੀ ਪੇਟ ਪੀਂਦੇ ਹੋ ਤਾਂ ਜ਼ਿਆਦਾ ਫਾਇਦੇ ਮਿਲਣਗੇ।