ਜਿਵੇਂ-ਜਿਵੇਂ ਔਰਤਾਂ ਦੀਆਂ ਉਮਰ ਵੱਧਦੀ ਹੈ ਤਾਂ ਉਨ੍ਹਾਂ ਦੇ ਲਈ ਪੋਸ਼ਣ ਫੂਡ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ।



ਗਰਭ ਅਵਸਥਾ, ਦੁੱਧ ਚੁੰਘਾਉਣਾ ਤੇ ਹਾਰਮੋਨਲ ਪਰਿਵਰਤਨ ਅਹਿਮ ਵਿਟਾਮਿਨ ਤੇ ਖਣਿਜਾਂ ਦੀ ਘਾਟ ਪੈਦਾ ਕਰ ਸਕਦੇ ਹਨ।



ਇਕ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਮਲਟੀਵਿਟਾਮਿਨ ਇਨ੍ਹਾਂ ਕਮੀਆਂ ਨੂੰ ਪੂਰਾ ਕਰ ਸਕਦਾ ਹੈ ਤੇ ਕਈ ਤਰ੍ਹਾਂ ਨਾਲ ਸਿਹਤ ਲਾਭ ਦੇ ਸਕਦਾ ਹੈ।



Vitamin B ਊਰਜਾ ਵਧਾਉਣ 'ਚ ਯੋਗਦਾਨ ਦਿੰਦਾ ਹੈ, ਜਿਸ ਨਾਲ ਮਾਵਾਂ ਨੂੰ ਪੂਰਾ ਦਿਨ ਐਕਟਿਵ ਰਹਿਣ 'ਚ ਮਦਦ ਮਿਲਦੀ ਹੈ।



ਉਮਰ ਦੇ ਵੱਧਣ ਦੇ ਨਾਲ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਓਸਟੀਓਪੋਰੋਸਿਸ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।



ਕੈਲਸ਼ੀਅਮ ਤੇ ਵਿਟਾਮਿਨ ਡੀ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ। ਵਿਟਾਮਿਨ ਸੀ, ਡੀ ਤੇ ਜ਼ਿੰਕ ਇਮਿਊਨ ਸਿਸਟਮ ਨੂੰ ਮਜ਼ਬੂਤ ​​ਰੱਖਣ 'ਚ ਮਦਦ ਕਰਦੇ ਹਨ।



ਇਸ ਲਈ ਮਾਵਾਂ ਬਿਮਾਰੀਆਂ ਨਾਲ ਲੜ ਸਕਦੀਆਂ ਹਨ। ਵਿਟਾਮਿਨ ਏ, ਈ ਤੇ ਕੇ ਵਰਗੇ ਜ਼ਰੂਰੀ ਵਿਟਾਮਿਨ ਸਰੀਰ ਦੇ ਵੱਖ-ਵੱਖ ਕਾਰਜਾਂ ਨੂੰ ਬਿਹਤਰ ਢੰਗ ਨਾਲ ਕਰਨ 'ਚ ਮਦਦ ਕਰਦੇ ਹਨ।



ਧਿਆਨ ਰਹੇ ਕਿ ਵਿਟਾਮਿਨਜ਼ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ।



ਫੋਲੇਟ ਨੂੰ ਵਿਟਾਮਿਨ ਬੀ9 ਵੀ ਕਿਹਾ ਜਾਂਦਾ ਹੈ। ਜੋ ਕਿ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਵਿਕਾਸ ਲਈ ਜ਼ਰੂਰੀ ਹੈ।



ਫੋਲੇਟ ਨਾਲ ਭਰਪੂਰ ਸਬਜ਼ੀਆਂ ਵਿੱਚ ਹਰੀਆਂ ਸਬਜ਼ੀਆਂ, ਬੀਨਜ਼, ਦਾਲਾਂ, ਖੱਟੇ ਫਲ ਅਤੇ ਮੋਟੇ ਅਨਾਜ ਸ਼ਾਮਲ ਹਨ। ਫੋਲੇਟ ਦਾ ਸਹੀ ਸੇਵਨ ਅਨੀਮੀਆ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ।