ਰਸੋਈ 'ਚ ਕੰਮ ਕਰਦੇ ਸਮੇਂ ਅਕਸਰ ਗਰਮ ਚੀਜ਼ਾਂ ਨੂੰ ਲੱਗਣ ਕਾਰਨ ਹੱਥ ਸੜ ਜਾਂਦੇ ਹਨ ਜਾਂ ਛਾਲੇ ਪੈ ਜਾਂਦੇ ਹਨ। ਬਹੁਤ ਜਿਹੀਆਂ ਮਹਿਲਾਵਾਂ ਇਸਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਜਾਂ ਜਲੀ ਹੋਈ ਚਮੜੀ 'ਤੇ ਟੂਥਪੇਸਟ ਲਾ ਲੈਂਦੀਆਂ ਹਨ।

ਪਰ ਟੂਥਪੇਸਟ ਲਗਾਉਣ ਨਾਲ ਜਲਣ ਵਾਲੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਇਹ ਠੰਢਕ ਤਾਂ ਦਿੰਦਾ ਹੈ, ਪਰ ਇਲਾਜ ਦੀ ਥਾਂ ਹਾਲਤ ਹੋਰ ਵਿਗਾੜ ਸਕਦਾ ਹੈ।

ਟੂਥਪੇਸਟ 'ਚ ਮਿੰਥੋਲ, ਫਲੋਰਾਈਡ ਅਤੇ ਹੋਰ ਰਸਾਇਣ ਹੁੰਦੇ ਹਨ ਜੋ ਜਲੀ ਹੋਈ ਚਮੜੀ ਲਈ ਠੀਕ ਨਹੀਂ ਹੁੰਦੇ। ਇਹ ਚੀਜ਼ਾਂ ਚਮੜੀ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੰਦੀਆਂ ਹਨ, ਜਿਸ ਨਾਲ ਜਲਣ, ਲਾਲੀ ਜਾਂ ਸੋਜ ਵਧ ਸਕਦੀ ਹੈ।

ਟੂਥਪੇਸਟ ਵਿੱਚ ਗਲਿਸਰੌਲ ਹੁੰਦਾ ਹੈ ਜੋ ਪੇਸਟ ਨੂੰ ਸੁੱਕਣ ਨਹੀਂ ਦਿੰਦਾ, ਪਰ ਜੇ ਇਹ ਜਖਮ ਵਾਲੀ ਥਾਂ 'ਤੇ ਲਗੇ ਤਾਂ ਇਨਫੈਕਸ਼ਨ ਵਧ ਸਕਦਾ ਹੈ।

ਇਸ ਲਈ ਜਲੀ ਹੋਈ ਚਮੜੀ 'ਤੇ ਟੂਥਪੇਸਟ ਲਗਾਉਣਾ ਗਲਤ ਹੈ।

ਇਸ ਲਈ ਜਲੀ ਹੋਈ ਚਮੜੀ 'ਤੇ ਟੂਥਪੇਸਟ ਲਗਾਉਣਾ ਗਲਤ ਹੈ।

ਟੂਥਪੇਸਟ 'ਚ ਮੌਜੂਦ ਰਸਾਇਣ ਕਈ ਵਾਰੀ ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਐਲਰਜੀ ਕਰ ਸਕਦੇ ਹਨ। ਇਸ ਨਾਲ ਚਮੜੀ 'ਤੇ ਖੁਜਲੀ, ਲਾਲ ਦਾਣੇ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਟੂਥਪੇਸਟ ਜਲਣ ਵਾਲੀ ਥਾਂ ਨੂੰ ਥੋੜੀ ਠੰਢਕ ਤਾਂ ਦਿੰਦਾ ਹੈ, ਪਰ ਇਹ ਜ਼ਖਮ ਨੂੰ ਸੁੱਕਾ ਦਿੰਦਾ ਹੈ। ਇਸ ਕਾਰਨ ਚਮੜੀ ਦੀ ਸਹੀ ਤਰੀਕੇ ਨਾਲ ਠੀਕ ਹੋਣ ਦੀ ਪ੍ਰਕਿਰਿਆ ਮੰਦੀ ਪੈ ਸਕਦੀ ਹੈ।

ਟੂਥਪੇਸਟ ਦਾ pH ਚਮੜੀ ਲਈ ਠੀਕ ਨਹੀਂ ਹੁੰਦਾ। ਇਹ ਜਲਣ ਜਾਂ ਹੋਰ ਨੁਕਸਾਨ ਪੈਦਾ ਕਰ ਸਕਦਾ ਹੈ। ਜੇ ਜਲਣ ਗੰਭੀਰ ਹੋਵੇ ਤਾਂ ਟੂਥਪੇਸਟ ਲਗਾਉਣਾ ਹੋਰ ਖ਼ਤਰਨਾਕ ਹੋ ਸਕਦਾ ਹੈ।

ਜੇ ਚਮੜੀ ਸੜ ਜਾਵੇ ਤਾਂ ਉਸ 'ਤੇ ਐਲੋਵੀਰਾ ਜੈਲ ਲਗਾਉਣਾ ਫਾਇਦੇਮੰਦ ਰਹਿੰਦਾ ਹੈ।

ਇਹ ਚਮੜੀ ਨੂੰ ਨਮੀ ਦਿੰਦਾ ਹੈ ਤੇ ਸੋਜ ਘਟਾਉਂਦਾ ਹੈ। ਜੇਕਰ ਜ਼ਿਆਦਾ ਜਲਨ ਹੋ ਰਹੀ ਹੋਏ ਤਾਂ ਡਾਕਟਰ ਨੂੰ ਚੈੱਕ ਕਰਵਾਉਣ ਸਹੀ ਰਹਿੰਦਾ ਹੈ।