ਅਜੋਕੇ ਸਮੇਂ ਵਿੱਚ, ਇੱਕ ਵੱਡੀ ਸਮੱਸਿਆ ਜਿਸ ਨਾਲ ਲਗਭਗ ਸਾਰੇ ਮਾਪੇ ਆਪਣੇ ਬੱਚਿਆਂ ਦਾ ਸਾਹਮਣਾ ਕਰ ਰਹੇ ਹਨ, ਉਹ ਹੈ ਜੰਕ ਫੂਡ ਖਾਣ ਦੀ ਆਦਤ।



ਇਸ ਵਿੱਚ ਸਭ ਤੋਂ ਵੱਡਾ ਹੱਥ ਹੈ ਮੋਬਾਈਨ ਫੋਨਾਂ ਦਾ।



ਕਿਉਂਕਿ ਬੱਚੇ ਘੰਟਿਆਂ ਤੱਕ ਮੋਬਾਈਲ ਸਕ੍ਰੀਨਾਂ ਨਾਲ ਚਿਪਕੇ ਰਹਿੰਦੇ ਹਨ, ਬਹੁਤ ਸਾਰੇ ਅਲਟਰਾ-ਪ੍ਰੋਸੈਸਡ ਫੂਡ ਅਤੇ ਉੱਚ ਕੈਲੋਰੀ, ਮਿੱਠੇ ਅਤੇ ਚਰਬੀ ਵਾਲੇ ਜੰਕ ਫੂਡ ਜਿਵੇਂ ਕਿ ਬਰਗਰ, ਪੀਜ਼ਾ, ਚਿਪਸ ਜਾਂ ਚਾਕਲੇਟ ਕੂਕੀਜ਼ ਦਾ ਸੇਵਨ ਕਰਦੇ ਹਨ



ਜਿਸ ਦਾ ਮਾੜੇ ਪ੍ਰਭਾਵ ਕੁੱਝ ਸਮੇਂ ਬਾਅਦ ਸਰੀਰ ਉੱਤੇ ਨਜ਼ਰ ਆਉਂਦੇ ਹਨ



ਬੱਚਿਆਂ ਦੀ ਜੰਕ ਫੂਡ ਖਾਣ ਦੀ ਆਦਤ ਨੂੰ ਕਿਵੇਂ ਘਟਾਇਆ ਜਾਵੇ?



ਬੱਚਿਆਂ ਨੂੰ ਕੁਕਿੰਗ ਦੇ ਵਿੱਚ ਸ਼ਾਮਿਲ ਕਰੋ। ਉਨ੍ਹਾਂ ਨੂੰ ਸਬਜ਼ੀਆਂ ਤੋਂ ਰੂਬਰੂ ਕਰਵਾਓ ਅਤੇ ਦੱਸੋ ਇਹ ਕਿਵੇਂ ਪੱਕਦੀਆਂ ਹਨ



ਬੱਚਿਆਂ ਨੂੰ ਵੀ ਇਹ ਤਰੀਕਾ ਦਿਲਚਸਪ ਲੱਗੇਗਾ ਅਤੇ ਖੇਡਦੇ ਸਮੇਂ ਸਿਹਤਮੰਦ ਭੋਜਨ ਦੀਆਂ ਆਦਤਾਂ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ



ਬੱਚਿਆਂ ਨੂੰ ਫਲ ਕਟਰ ਦੀ ਵਰਤੋਂ ਕਰਕੇ ਜਾਂ ਆਕਰਸ਼ਕ ਡਿਜ਼ਾਈਨਾਂ ਵਿੱਚ ਸਬਜ਼ੀਆਂ ਤਿਆਰ ਕਰਕੇ ਅਤੇ ਪਰੋਸ ਕੇ ਲੁਭਾਇਆ ਜਾ ਸਕਦਾ ਹੈ



ਆਪਣੀ ਰਸੋਈ ਦੀ ਕਰਿਆਨੇ ਦੀ ਸੂਚੀ ਵਿੱਚੋਂ ਜੰਕ ਫੂਡ ਨੂੰ ਹਟਾਓ



ਖੁਦ ਸਿਹਤਮੰਦ ਭੋਜਨ ਖਾਓ, ਜਿਸ ਕਰਕੇ ਬੱਚੇ ਵੀ ਆਪਣੇ ਮਾਪਿਆਂ ਦੇ ਵਿਵਹਾਰ ਦੀ ਨਕਲ ਕਰਦੇ ਹਨ



ਜਦੋਂ ਵੀ ਤੁਹਾਡੇ ਬੱਚੇ ਨੂੰ ਮਿੱਠਾ ਜਾਂ ਨਮਕੀਨ ਚੀਜ਼ ਦੀ ਲਾਲਸਾ ਹੁੰਦੀ ਹੈ, ਤਾਂ ਉਸ ਨੂੰ ਪੌਸ਼ਟਿਕ ਵਿਕਲਪ ਜਿਵੇਂ ਫਲ, ਮੇਵੇ ਜਾਂ ਪੌਪਕਾਰਨ ਦਿਓ



ਖੋਜ ਦਰਸਾਉਂਦੀ ਹੈ ਕਿ ਬਹੁਤ ਜ਼ਿਆਦਾ ਸਕ੍ਰੀਨ ਐਕਸਪੋਜਰ ਬੱਚਿਆਂ ਵਿੱਚ ਗੈਰ-ਸਿਹਤਮੰਦ ਸਨੈਕਸ ਦੀ ਵੱਧ ਰਹੀ ਖਪਤ ਨਾਲ ਜੁੜਿਆ ਹੋਇਆ ਹੈ