ਮਾਪੇ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਪਰ ਬੱਚਾ ਮਿਠਾਈ ਖਾਂਦੇ ਬਿਨਾਂ ਨਹੀਂ ਰਹਿ ਸਕਦਾ। ਅਜਿਹੇ 'ਚ ਕਈ ਮਾਪੇ ਚਿੰਤਤ ਰਹਿੰਦੇ ਹਨ ਆਓ ਜਾਣਦੇ ਹਾਂ ਕੁੱਝ ਅਜਿਹੇ ਟਿਪਸ ਜਿਨ੍ਹਾਂ ਦੇ ਨਾਲ ਬੱਚਿਆਂ ਦੀ ਇਹ ਆਦਤ ਨੂੰ ਸਹੀ ਕੀਤਾ ਜਾ ਸਕਦਾ ਜੇਕਰ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਮਠਿਆਈਆਂ ਖਾਣ ਦੇ ਆਦੀ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਬੱਚਿਆਂ ਲਈ ਜ਼ਿਆਦਾ ਮਿੱਠਾ ਖਾਣਾ ਸਹੀ ਨਹੀਂ ਹੁੰਦਾ। ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ ਉਨ੍ਹਾਂ ਨੂੰ ਛੋਟੀ ਉਮਰ 'ਚ ਹੀ ਕਈ ਤਰ੍ਹਾਂ ਦੀ ਸਰੀਰਕ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇੰਨਾ ਹੀ ਨਹੀਂ, ਜ਼ਿਆਦਾ ਮਿਠਾਈਆਂ ਖਾਣ ਨਾਲ ਭਵਿੱਖ 'ਚ ਸ਼ੂਗਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ ਜਦੋਂ ਬੱਚੇ ਬਹੁਤ ਜ਼ਿਆਦਾ ਚਾਕਲੇਟ, ਟੌਫੀ ਜਾਂ ਮਿਠਾਈ ਖਾਂਦੇ ਹਨ ਤਾਂ ਉਨ੍ਹਾਂ ਦੇ ਦੰਦ ਸੜਨ ਲੱਗਦੇ ਹਨ, ਇਸ ਤਰ੍ਹਾਂ ਦੰਦ ਖਰਾਬ ਹੋ ਜਾਂਦੇ ਹਨ ਜੇਕਰ ਛੋਟੇ ਬੱਚਿਆਂ ਨੂੰ ਮਠਿਆਈਆਂ ਖਾਣ ਦੀ ਇੱਛਾ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਦਹੀਂ, ਫਲ ਜਾਂ ਜੂਸ ਦਾ ਸੇਵਨ ਕਰਵਾ ਸਕਦੇ ਹੋ, ਅਜਿਹਾ ਕਰਨ ਨਾਲ ਉਨ੍ਹਾਂ ਦਾ ਪੇਟ ਭਰਿਆ ਰਹੇਗਾ ਅਤੇ ਬੱਚਿਆਂ ਦੀ ਮਿਠਾਈ ਖਾਣ ਦੀ ਇੱਛਾ ਵੀ ਘੱਟ ਜਾਵੇਗੀ। ਇਸ ਤੋਂ ਇਲਾਵਾ ਆਪਣੇ ਘਰ 'ਚ ਮਿੱਠੇ ਵਾਲੀਆਂ ਚੀਜ਼ਾਂ ਲਿਆਉਣ ਤੋਂ ਪ੍ਰਹੇਜ਼ ਕਰੋ ਇਸ ਨਾਲ ਮਿੱਠੇ ਪਕਵਾਨ ਨਜ਼ਰ ਨਹੀਂ ਆਉਣਗੇ ਅਤੇ ਬੱਚੇ ਜ਼ਿੱਦ ਵੀ ਨਹੀਂ ਕਰਨਗੇ। ਇਸ ਤਰ੍ਹਾਂ ਬੱਚਿਆਂ ਦੀ ਮਿੱਠਾ ਖਾਣ ਦੀ ਲਾਲਸਾ ਖਤਮ ਹੋ ਜਾਵੇਗੀ