ਤੁਲਸੀ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੈ ਅਤੇ ਇਹ ਕਈ ਬਿਮਾਰੀਆਂ ਤੋਂ ਬਚਾਅ ਵਿੱਚ ਮਦਦ ਕਰਦਾ ਹੈ।

ਲੋਕ ਤੁਲਸੀ ਦੇ ਪੱਤੇ ਖਾ ਸਕਦੇ ਹਨ ਜਾਂ ਤੁਲਸੀ ਦਾ ਪਾਣੀ ਪੀ ਸਕਦੇ ਹਨ। ਇਸਦੇ ਜ਼ਿਆਦਾ ਲਾਭ ਲਈ ਇਹ ਜ਼ਰੂਰੀ ਹੈ ਕਿ ਤੁਲਸੀ ਦਾ ਪਾਣੀ ਸਹੀ ਤਰੀਕੇ ਅਤੇ ਸਹੀ ਸਮੇਂ ਪਿਆ ਜਾਵੇ।

ਤੁਲਸੀ ਦਾ ਪਾਣੀ ਬਣਾਉਣ ਲਈ ਤਾਜ਼ੇ ਪੱਤਿਆਂ ਨੂੰ ਧੋ ਕੇ ਸਾਫ਼ ਕਰੋ। ਇੱਕ ਕੱਪ ਪਾਣੀ ਵਿੱਚ ਤੁਲਸੀ ਦੇ ਪੱਤੇ 5–10 ਮਿੰਟ ਉਬਾਲੋ।

ਫਿਰ ਗੈਸ ਬੰਦ ਕਰਕੇ ਪਾਣੀ ਨੂੰ ਥੋੜ੍ਹਾ ਠੰਢਾ ਹੋਣ ਦਿਓ ਅਤੇ ਫਿਲਟਰ ਕਰਕੇ ਕੱਪ ਵਿੱਚ ਪਾਉ। ਚਾਹੇ ਤਾਂ ਨਿੰਬੂ ਜਾਂ ਸ਼ਹਿਦ ਮਿਲਾ ਕੇ ਸੁਆਦ ਵਧਾ ਸਕਦੇ ਹੋ।

ਤੁਲਸੀ ਦਾ ਪਾਣੀ ਸਵੇਰੇ ਖਾਲੀ ਪੇਟ ਪੀਣਾ ਸਭ ਤੋਂ ਫਾਇਦੇਮੰਦ ਹੈ।

ਤੁਲਸੀ ਦਾ ਪਾਣੀ ਸਵੇਰੇ ਖਾਲੀ ਪੇਟ ਪੀਣਾ ਸਭ ਤੋਂ ਫਾਇਦੇਮੰਦ ਹੈ।

ਇਹ ਸਰੀਰ ਨੂੰ ਹਾਈਡਰੇਟ ਰੱਖਦਾ, ਪਾਚਨ ਸੁਧਾਰਦਾ ਅਤੇ ਡੀਟੌਕਸ ਕਰਦਾ ਹੈ। ਇਸਨੂੰ ਖਾਣੇ ਤੋਂ ਪਹਿਲਾਂ ਜਾਂ ਬਾਅਦ ਵੀ ਪੀ ਸਕਦੇ ਹੋ, ਪਰ ਘੁੱਟ-ਘੁੱਟ ਕੇ ਪੀਣਾ ਚਾਹੀਦਾ ਹੈ।

ਵੱਧ ਮਾਤਰਾ 'ਚ ਤੁਲਸੀ ਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਾਂ ਤੁਸੀਂ ਜੋ ਵੀ ਦਵਾਈ ਲੈ ਰਹੇ ਹੋ ਉਸ ਨਾਲ ਮਾੜੇ ਪ੍ਰਭਾਵ ਹੋ ਸਕਦੇ ਹਨ।

ਇਸ ਲਈ ਇਸ ਪਾਣੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

ਇਸ ਲਈ ਇਸ ਪਾਣੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

ਜੇਕਰ ਤੁਹਾਨੂੰ ਸਿਹਤ ਸੰਬੰਧੀ ਕੋਈ ਦਿੱਕਤ ਹੈ ਤਾਂ ਸਿਹਤ ਮਾਹਿਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ਦਾ ਸੇਵਨ ਕਰੋ।